Sunday, October 25, 2026
Home Crime ਬੱਸ ਅਤੇ ਟਰੱਕ ਦੀ ਲਪੇਟ ‘ਚ ਆਏ 2 ਨੌਜਵਾਨਾਂ ਦੀ ਮੌਤ

ਬੱਸ ਅਤੇ ਟਰੱਕ ਦੀ ਲਪੇਟ ‘ਚ ਆਏ 2 ਨੌਜਵਾਨਾਂ ਦੀ ਮੌਤ

ਚੰਡੀਗੜ੍ਹ (ਦ ਸਟੈਲਰ ਨਿਊਜ਼)। ਮਜੀਠਾ ਰੋਡ ’ਤੇ ਵਾਪਰੇ ਇਕ ਸੜਕ ਹਾਦਸੇ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਅਭੀ (22 ਸਾਲ), ਅਤੇ ਪ੍ਰਦੀਪ ਕੁਮਾਰ (24 ਸਾਲ) ਵਜੋਂ ਹੋਈ ਹੈ।

Advertisements

ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਨਵੇਂ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਮਜੀਠੇ ਵਲ ਜਾ ਰਹੇ ਸਨ। ਜਦੋਂ ਉਹ ਪੰਡੋਰੀ ਤੋਂ ਅੱਗੇ ਨਵੇਂ ਨਾਗ ਦੇ ਨਜ਼ਦੀਕ ਪਹੁੰਚੇ ਤਾਂ ਉਹ ਇਕ ਬੱਸ ਅਤੇ ਟਰੱਕ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਸੂਚਨਾ ਮਿਲਦਿਆਂ ਹੀ ਮਜੀਠਾ ਪੁਲਿਸ ਤੁਰਤ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ। ਹਾਦਸਾਗ੍ਰਸਤ ਹੋਏ ਮੋਟਰਸਾਈਕਲ ਨੂੰ ਵੀ ਪੁਲਿਸ ਨੇ ਜ਼ਬਤ ਕਰ ਲਿਆ ਹੈ। ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here