
ਬੰਗਲੁਰੂ (ਦ ਸਟੈਲਰ ਨਿਊਜ਼)। ਬੰਗਲੁਰੂ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਨੌਜਵਾਨ ਵਿਦਿਆਰਥੀ ਤੁਸ਼ਾਰ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿਤਾ ਨਾਲ ਅਣਬਣ ਅਤੇ ਘਰ ਦੇ ਕਲੇਸ਼ ਤੋਂ ਤੰਗ ਆ ਕੇ ਤੁਸ਼ਾਰ ਨੇ ਇਹ ਕਦਮ ਚੁਕਿਆ ਹੈ। ਤੁਸ਼ਾਰ ਨੇ ਸੁਸਾਇਡ ਨੋਟ ਵਿੱਚ ਲਿਖਿਆ ਕਿ ਉਹ ਬਚਪਨ ਤੋਂ ਹੀ ਘਰ ਵਿੱਚ ਲੜਾਈ-ਝਗੜਾ ਦੇਖਦਾ ਆਇਆ ਹੈ।

ਉਸ ਨੇ ਆਪਣੀ ਖੁਦਕੁਸ਼ੀ ਲਈ ਆਪਣੇ ਪਿਤਾ ਤੇ ਆਰੋਪ ਲਗਾਇਆ ਹੈ। ਤੁਸ਼ਾਰ ਨੇ ਆਪਣੀ ਮਾਂ ਨੂੰ ਆਖਰੀ ਬੇਨਤੀ ਕਰਦਿਆਂ ਕਿਹਾ ਕਿ ਉਹ ਆਪਣੇ ਪਿਤਾ ਨੂੰ ਤਲਾਕ ਦੇ ਦੇਵੇ ਅਤੇ ਆਪਣੀ ਭੈਣ (ਜੋ ਨਿਊਜ਼ੀਲੈਂਡ ਵਿੱਚ ਪੜ੍ਹ ਰਹੀ ਹੈ) ਨਾਲ ਉੱਥੇ ਚਲੀ ਜਾਵੇ। ਦਰਅਸਲ ਉਸ ਦਾ ਸੁਪਨਾ IISc ਬੰਗਲੁਰੂ ਵਿੱਚ ਖੋਜ ਕਰਨਾ ਸੀ। ਪਰ ਪਿਤਾ ਨੇ ਉਸ ਨੂੰ ਸਾਇੰਸ ਸਟ੍ਰੀਮ ਵੀ ਨਹੀਂ ਲੈਣ ਦਿੱਤੀ। ਪਰ ਕੋਈ ਗੱਲ ਨਹੀਂ ਅਗਲੇ ਜਨਮ ਵਿੱਚ ਸਾਇੰਟਿਸਟ ਬਣ ਜਾਵਾਂਗਾ।ਜਾਣਕਾਰੀ ਮੁਤਾਬਕ ਤੁਸ਼ਾਰ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੁੱਝ ਸਮੇਂ ਤੋਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਸੌਂਪ ਦਿੱਤੀ ਹੈ। ਹਾਲਾਂਕਿ ਪਰਿਵਾਰ ਨੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਈ ਮਨਾਹੀ ਕੀਤੀ ਹੈ।












