Monday, October 5, 2026
Home Crime ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕੀਤਾ ਹੋਟਲ ਮਾਲਕ ਦਾ ਕਤਲ

ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕੀਤਾ ਹੋਟਲ ਮਾਲਕ ਦਾ ਕਤਲ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਤੋਂ ਗੋਲੀਬਾਰੀ ਕਰਨ  ਦਾ ਮਾਮਲਾ ਸਾਹਮਣਾ ਆਇਆ ਹੈ। ਜਿੱਥੇ ਨਾਗ ਕਲਾਂ ਪਿੰਡ ‘ਚ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ।ਜੋ ਕਿ ਨਾਗ ਕਲਾਂ ਪਿੰਡ ਵਿੱਚ ਅਹਾਤਾ ਚਲਾਇਆ ਕਰਦਾ ਸੀ। ਜਾਣਕਾਰੀ ਮੁਤਾਬਕ ਦੁਕਾਨ ‘ਤੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਦੱਸਿਆ ਕਿ ਦੋ ਦਿਨ ਕਿ ਪਿਛਲੇ ਦਿਨ ਕੁਝ ਨੌਜਵਾਨ ਦੁਕਾਨ ‘ਤੇ ਸ਼ਰਾਬ ਪੀਣ ਆਏ ਸਨ। ਉਨ੍ਹਾਂ ਨੇ ਇੱਥੇ ਚਿਕਨ ਵੀ ਖਾਧਾ। ਪਰ ਜਦੋਂ ਉਹ ਖਾ-ਪੀ ਕੇ ਜਾਣ ਲੱਗੇ ਤਾਂ ਨੌਜਵਾਨਾਂ ਦੀ ਅਹਾਤਾ ਮਾਲਿਕ ਸੰਦੀਪ ਨਾਲ ਝੜਪ ਹੋ ਗਈ। ਇਹ ਝਗੜਾ ਬਣਾਏ ਗਏ ਬਿੱਲ ਨੂੰ ਲੈ ਕੇ ਹੋਇਆ। ਨੌਜਵਾਨਾਂ ਨੇ ਸੰਦੀਪ ਨੂੰ ਧਮਕੀ ਵੀ ਦਿੱਤੀ ਸੀ।

Advertisements

ਘਟਨਾ ਸਮੇਂ ਮਾਲਿਕ  ਆਪਣੀ ਦੁਕਾਨ ਸਮੇਟ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨ ਬਾਈਕ ‘ਤੇ ਆਏ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਵਿੱਚ ਅਹਾਤਾ ਮਾਲਿਕ ਮੌਕੇ ‘ਤੇ ਹੀ ਮਾਰਿਆ ਗਿਆ। ਫਾਇਰਿੰਗ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਨੌਜਵਾਨ ਦੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। । ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਆਰੋਪੀਆਂ ਨੂੰ ਕੀਤਾ ਜਾਵੇਗਾ । 

LEAVE A REPLY

Please enter your comment!
Please enter your name here