Sunday, October 25, 2026
Home Punjab ਟ੍ਰੇਨਿੰਗ ਦੌਰਾਨ ਪੰਜਾਬ ਦੇ ਅਗਨੀਵੀਰ ਦੀ ਝਾਰਖੰਡ ‘ਚ ਮੌਤ, ਵਿਧਵਾ ਮਾਂ...

ਟ੍ਰੇਨਿੰਗ ਦੌਰਾਨ ਪੰਜਾਬ ਦੇ ਅਗਨੀਵੀਰ ਦੀ ਝਾਰਖੰਡ ‘ਚ ਮੌਤ, ਵਿਧਵਾ ਮਾਂ ਤੇ ਭਰਾ ਦਾ ਸੀ ਸਹਾਰਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)।  ਲੋਹਗੜ੍ਹ ਦੇ ਅਗਨੀ ਵੀਰ ਜਵਾਨ ਜਸ਼ਨਪ੍ਰੀਤ ਸਿੰਘ ਝਾਰਖੰਡ ਵਿੱਚ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। 21 ਸਾਲ ਦੇ ਜਵਾਨ, ਜੋ ਕਿ ਇਸ ਸਾਲ ਅਪ੍ਰੈਲ ਮਹੀਨੇ ਵਿੱਚ ਭਾਰਤੀ ਸੈਨਾ ਵਿੱਚ ਅਗਨੀਵੀਰ ਜਵਾਨ ਭਰਤੀ ਹੋਇਆ ਸੀ। ਜਸ਼ਨਪ੍ਰੀਤ ਦੀ ਟ੍ਰੇਨਿੰਗ ਅਗਲੇ ਮਹੀਨੇ 12 ਦਸੰਬਰ ਨੂੰ ਖਤਮ ਹੋਣੀ ਸੀ। ਬੀਤੇ ਕੱਲ 18 ਨਵੰਬਰ ਨੂੰ ਸਵੇਰੇ ਟ੍ਰੇਨਿੰਗ ਕਰਦੇ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ। ਜਸ਼ਨਪ੍ਰੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਘਰ ਵਿੱਚ ਉਸਦੀ ਮਾਂ ਅਤੇ ਇੱਕ ਛੋਟਾ ਭਰਾ ਹੈ। ਜਸ਼ਨਪ੍ਰੀਤ ਦੀ ਮਾਂ ਅਮਰਜੀਤ ਕੌਰ ਨਰੇਗਾ ਮਜ਼ਦੂਰ ਹੈ ਅਤੇ ਭਰਾ ਹਲਵਾਈ ਨਾਲ ਮਜ਼ਦੂਰੀ ਕਰਦਾ ਹੈ।

Advertisements

ਨੇੜਲੇ ਪਿੰਡ ਲੋਹਗੜ੍ਹ ਦੇ ਅਗਨੀਵੀਰ ਦੀ ਝਾਰਖੰਡ ਦੀ ਰਾਮਗੜ੍ਹ ਛਾਉਣੀ ਵਿੱਚ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਸਿਖਲਾਈ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ (21) ਪੁੱਤਰ ਸੁਰਜੀਤ ਸਿੰਘ ਵਾਸੀ ਲੋਹਗੜ੍ਹ ਜ਼ਿਲ੍ਹਾ ਫਿਰੋਜ਼ਪੁਰ ਵਜੋਂ ਹੋਈ ਹੈ। ਕਰਨ ਨੇ ਦੱਸਿਆ ਕਿ ਜਸ਼ਨਪ੍ਰੀਤ ਪੰਜਾਬ ਰੈਜੀਮੈਂਟਲ ਸੈਂਟਰ ’ਤੇ ਰੁਟੀਨ ਸਰੀਰਕ ਸਿਖਲਾਈ ਦੌਰਾਨ ਗਰਾਊਂਡ ਦੇ ਚੱਕਰ ਲਾ ਰਿਹਾ ਸੀ। ਇਸ ਦੌਰਾਨ ਉਸ ਨੇ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕੀਤੀ। ਸਿਹਤ ਵਿਗੜਨ ਮਗਰੋਂ ਉਸ ਨੂੰ ਮਿਲਟਰੀ ਹਸਪਤਾਲ ਰਾਮਗੜ੍ਹ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

LEAVE A REPLY

Please enter your comment!
Please enter your name here