Wednesday, October 14, 2026
Home Crime ਨੌਜਵਾਨ ਨੇ ਮਾਂ ਅਤੇ ਉਸ ਦੇ ਪ੍ਰੇਮੀ ਦਾ ਗਲਾ ਘੁੱਟ ਕੇ ਕੀਤਾ...

ਨੌਜਵਾਨ ਨੇ ਮਾਂ ਅਤੇ ਉਸ ਦੇ ਪ੍ਰੇਮੀ ਦਾ ਗਲਾ ਘੁੱਟ ਕੇ ਕੀਤਾ ਕਤਲ

ਸਿਰਸਾ (ਦ ਸਟੈਲਰ ਨਿਊਜ਼)। ਪਿੰਡ ਥੇਹੜ ਸਿਕੰਦਰਪੁਰ ਵਿੱਚ ਇੱਕ ਨੌਜਵਾਨ ਨੇ ਆਪਣੀ ਮਾਂ ਅਤੇ ਉਸ ਦੇ ਪ੍ਰੇਮੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ ਨੌਜਵਾਨ ਦੋਵਾਂ ਲਾਸ਼ਾਂ ਨੂੰ ਇੱਕ ਪਿਕਅੱਪ ਵਾਹਨ ਵਿੱਚ ਲੈ ਕੇ ਖ਼ੁਦ ਸਦਰ ਥਾਣੇ ਪਹੁੰਚਿਆ ਅਤੇ ਪੁਲਿਸ ਸਾਹਮਣੇ ਆਤਮ ਸਮਰਪਣ ਕਰਦੇ ਹੋਏ ਆਪਣਾ ਜੁਰਮ ਕਬੂਲ ਕਰ ਲਿਆ।

Advertisements

ਮ੍ਰਿਤਕਾਂ ਦੀ ਪਛਾਣ ਸਿਕੰਦਰਪੁਰ ਥੇਹੜ ਨਿਵਾਸੀ 50 ਸਾਲਾ ਅੰਗੂਰੀ ਦੇਵੀ ਅਤੇ 52 ਸਾਲਾ ਲੇਖਚੰਦ ਵਜੋਂ ਹੋਈ ਹੈ। ਪੁਲਿਸ ਅਨੁਸਾਰ ਕਤਲ ਦਾ ਮੁੱਖ ਕਾਰਨ ਮਾਂ ਦੇ ਕਥਿਤ ਨਾਜਾਇਜ਼ ਸਬੰਧ ਦੱਸੇ ਜਾ ਰਹੇ ਹਨ। ਅੰਗੂਰੀ ਦੇਵੀ ਨੇ ਆਪਣੇ ਪਤੀ ਦੇ ਬਾਹਰ ਜਾਣ ਤੋਂ ਬਾਅਦ ਪ੍ਰੇਮੀ ਲੇਖਚੰਦ ਨੂੰ ਘਰ ਬੁਲਾ ਲਿਆ। ਇਸ ਗੱਲ ਦੀ ਭਿਣਕ ਜਦੋਂ ਉਸ ਦੇ ਪੁੱਤਰ ਰਾਜਕੁਮਾਰ ਨੂੰ ਲੱਗੀ ਤਾਂ ਦੋਵਾਂ ਨੂੰ ਕਮਰੇ ਵਿੱਚ ਇਕੱਠੇ ਦੇਖ ਕੇ ਉਹ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਦੋਵਾਂ ਨੂੰ ਚੁੰਨੀ ਨਾਲ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਰਾਜਕੁਮਾਰ ਖ਼ੁਦ ਦੋਵਾਂ ਲਾਸ਼ਾਂ ਨੂੰ ਪਿਕਅੱਪ ਵਿੱਚ ਲੈ ਕੇ ਥਾਣੇ ਪਹੁੰਚ ਗਿਆ। ਰਾਜਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਵਿੱਚ ਚੱਲ ਰਹੀਆਂ ਚਰਚਾਵਾਂ, ਸਮਾਜਿਕ ਤਾਅਨੇ ਅਤੇ ਬਦਨਾਮੀ ਨਾਲ ਉਸ ਦੀ ਮਾਨਸਿਕ ਸਥਿਤੀ ਖ਼ਰਾਬ ਹੋ ਰਹੀ ਸੀ। ਦੋਵਾਂ ਨੂੰ ਇੱਕਠੇ ਦੇਖ ਕੇ ਉਸ ਨੇ ਗੁੱਸੇ ਵਿੱਚ ਆ ਕੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪੁਲਿਸ ਅਨੁਸਾਰ ਮ੍ਰਿਤਕ ਲੇਖਚੰਦ ਦੀ ਲਾਸ਼ ਦੇ ਪੋਸਟਮਾਰਟਮ ਲਈ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ, ਪਰ ਉਸ ਦੀ ਪਤਨੀ ਜੋ ਗੁਜਰਾਤ ਵਿੱਚ ਦਿਹਾੜੀ ਮਜ਼ਦੂਰੀ ਲਈ ਗਈ ਹੋਈ ਹੈ, ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਲੇਖਚੰਦ ਪਿੰਡ ਵਿੱਚ ਬਜ਼ੁਰਗ ਪਿਤਾ ਨਾਲ ਇਕੱਲਾ ਹੀ ਰਹਿ ਰਿਹਾ ਸੀ।

LEAVE A REPLY

Please enter your comment!
Please enter your name here