Thursday, October 15, 2026
Home Crime 2 ਸਕੂਲ ਬੱਸਾਂ ਦੀ ਆਪਸ ‘ਚ ਟੱਕਰ, ਕਈ ਬੱਚੇ ਜ਼ਖਮੀ

2 ਸਕੂਲ ਬੱਸਾਂ ਦੀ ਆਪਸ ‘ਚ ਟੱਕਰ, ਕਈ ਬੱਚੇ ਜ਼ਖਮੀ

ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਵਿੱਚ ਧੁੰਦ ਕਾਰਨ ਵੀਰਵਾਰ ਸਵੇਰੇ ਖਰੜ-ਕੁਰਾਲੀ ਹਾਈਵੇਅ ‘ਤੇ ਦੋ ਸਕੂਲ ਬੱਸਾਂ ਆਪਸ ਵਿੱਚ ਟਕਰਾ ਗਈਆਂ। ਇੱਕ ਬੱਸ ਦਿੱਲੀ ਪਬਲਿਕ ਸਕੂਲ ਦੀ ਸੀ ਅਤੇ ਦੂਜੀ ਸੇਂਟ ਐਜ਼ਰਾ ਸਕੂਲ, ਖਰੜ ਦੀ ਸੀ। ਇਹ ਹਾਦਸਾ ਜਮੁਨਾ ਅਪਾਰਟਮੈਂਟਸ ਦੇ ਸਾਹਮਣੇ ਸਰਵਿਸ ਰੋਡ ‘ਤੇ ਵਾਪਰਿਆ।  

Advertisements

ਮਿਲੀ ਜਾਣਕਾਰੀ ਮੁਤਾਬਿਕ ਇੱਕ ਬੱਸ ਕੁਰਾਲੀ ਤੋਂ ਆ ਰਹੀ ਸੀ, ਜਦਕਿ ਦੂਜੀ ਗਲਤ ਦਿਸ਼ਾ ਤੋਂ ਕੁਰਾਲੀ ਵੱਲ ਜਾ ਰਹੀ ਸੀ। ਇਸ ਹਾਦਸੇ ਵਿੱਚ ਦਿੱਲੀ ਪਬਲਿਕ ਸਕੂਲ ਦੀ ਬੱਸ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ। ਕਈ ਬੱਚੇ ਵੀ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਭਾਰੀ ਧੁੰਦ ਸੀ।  

LEAVE A REPLY

Please enter your comment!
Please enter your name here