Wednesday, October 14, 2026
Home Crime ਭੈਣ ਵੱਲੋਂ ਪੈਸੇ ਨਾ ਦੇਣ ’ਤੇ ਭਰਾ ਨੇ ਮਾਸੂਮ ਭਾਣਜੀ ਨੂੰ ਬਣਾਇਆ...

ਭੈਣ ਵੱਲੋਂ ਪੈਸੇ ਨਾ ਦੇਣ ’ਤੇ ਭਰਾ ਨੇ ਮਾਸੂਮ ਭਾਣਜੀ ਨੂੰ ਬਣਾਇਆ ਬੰਦੀ, ਗ੍ਰਿਫ਼ਤਾਰ

ਲੁਧਿਆਣਾ (ਦ ਸਟੈਲਰ ਨਿਊਜ਼)। ਬਸਤੀ ਜੋਧੇਵਾਲ ਇਲਾਕੇ ਤੋਂ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿਥੇ ਭੈਣ ਵੱਲੋਂ ਪੈਸੇ ਨਾ ਦੇਣ ’ਤੇ ਗੁੱਸੇ ਵਿੱਚ ਆਏ ਭਰਾ ਨੇ ਆਪਣੀ 40 ਦਿਨਾਂ ਦੀ ਭਾਣਜੀ ਨੂੰ ਕਮਰੇ ਵਿੱਚ ਬੰਦੀ ਬਣਾ ਲਿਆ। ਮੁਲਜ਼ਮ ਨੇ ਬੱਚੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸੂਚਨਾ ਮਿਲਦੇ ਪੁਲੀਸ ਨੇ ਕਰੀਬ ਚਾਰ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰਕੇ ਬੱਚੀ ਸੁਰੱਖਿਅਤ ਪਰਿਵਾਰ ਹਵਾਲੇ ਕੀਤੀ। ਜਾਣਕਾਰੀ ਅਨੁਸਾਰ ਮੁਲਜ਼ਮ ਗੁਰਅਨਮੋਲ ਸਿੰਘ ਪੈਸਿਆਂ ਲਈ ਆਪਣੀ ਮਾਂ ਨਾਲ ਝਗੜਾ ਕਰਦਾ ਰਹਿੰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ। ਜਦੋਂ ਉਸ ਦੀ ਭੈਣ ਘਰ ਨਹੀਂ ਸੀ ਤਾਂ ਮੁਲਜ਼ਮ ਨੇ ਆਪਣੀ ਭੈਣ ਹਰਨੈਲ ਕੌਰ ਦੀ ਬੱਚੀ ਇਲਾਹੀਨੂਰ ਨਿੱਝਰ ਨੂੰ ਜ਼ਬਰਦਸਤੀ ਆਪਣੇ ਕਬਜ਼ੇ ਵਿੱਚ ਲੈ ਲਿਆ। ਜਦੋਂ ਉਹ ਬੱਚੀ ਨੂੰ ਲੈ ਕੇ ਉੱਥੋਂ ਭੱਜਣ ਵਿੱਚ ਨਾਕਾਮ ਰਿਹਾ ਤਾਂ ਉਸ ਨੇ ਖ਼ੁਦ ਨੂੰ ਅਤੇ ਬੱਚੀ ਨੂੰ ਉੱਪਰਲੀ ਮੰਜ਼ਿਲ ਦੇ ਇੱਕ ਕਮਰੇ ਵਿੱਚ ਬੰਦ ਕਰ ਲਿਆ ਅਤੇ ਲਗਾਤਾਰ ਧਮਕੀਆਂ ਦੇਣ ਲੱਗਾ।

Advertisements

ਸੂਚਨਾ ਮਿਲਦਿਆਂ ਹੀ ਐੱਸ ਆਈ ਜਸਪਾਲ ਸਿੰਘ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ। ਪੁਲੀਸ ਨੇ ਸੂਝ-ਬੂਝ ਵਰਤਦਿਆਂ ਮੁਲਜ਼ਮ ਨਾਲ ਕਈ ਘੰਟੇ ਗੱਲਬਾਤ ਕੀਤੀ ਅਤੇ ਅਖ਼ੀਰ ਦਰਵਾਜ਼ਾ ਖੁਲ੍ਹਵਾ ਕੇ ਬੱਚੀ ਨੂੰ ਬਚਾ ਲਿਆ। ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਉਸ ਦੀ ਮਾਂ ਦੀ ਸ਼ਿਕਾਇਤ ’ਤੇ ਕਾਨੂੰਨੀ ਕਾਰਵਾਈ ਕੀਤੀ ਜਾ ਚੁੱਕੀ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here