Wednesday, October 28, 2026
Home Crime ਪੀਆਰਟੀਸੀ ਦੀ ਬੱਸ ਤੇ ਟਰੈਕਟਰ ਟਰਾਲੀ ਵਿਚਕਾਰ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ...

ਪੀਆਰਟੀਸੀ ਦੀ ਬੱਸ ਤੇ ਟਰੈਕਟਰ ਟਰਾਲੀ ਵਿਚਕਾਰ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ

ਬਠਿੰਡਾ (ਦ ਸਟੈਲਰ ਨਿਊਜ਼)। ਫਰੀਦਕੋਟ ਤੋਂ ਬਠਿੰਡਾ ਵੱਲ ਆ ਰਹੀ ਪੀ.ਆਰ.ਟੀ.ਸੀ. ਦੀ ਬੱਸ ਅਤੇ ਟਰੈਕਟਰ ਟਰਾਲੀ ਦਰਮਿਆਨ ਹਾਦਸਾ ਵਾਪਰ ਗਿਆ। ਪੀ.ਆਰ.ਟੀ.ਸੀ. ਬੱਸ ਦੇ ਡਰਾਈਵਰ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ  ਗਿੱਲ ਪੱਤੀ ਨੇੜੇ ਟਰੈਕਟਰ ਟਰਾਲੀ ਵਾਲੇ ਖੜ੍ਹੇ ਸਨ ਅਤੇ ਉਹ ਆਪਸ ਵਿੱਚ ਗੱਲਬਾਤ ਕਰ ਰਹੇ ਸਨ। ਜਦੋਂ ਅਸੀਂ ਟਰੈਕਟਰ ਟਰਾਲੀ ਨੂੰ ਕਰੌਸ ਕਰਨ ਲੱਗੇ ਤਾਂ ਸਾਹਮਣੇ ਤੋਂ ਇਕ ਗੱਡੀ ਆਈ ਜਿਸ ਨਾਲ ਬੱਸ ਟਕਰਾ ਗਈ।

Advertisements

ਇਸ ਦੌਰਾਨ ਬੱਸ ਵਿੱਚ ਸਵਾਰ ਕੁੱਝ ਸਵਾਰੀਆਂ ਦੇ ਸੱਟਾਂ ਲੱਗੀਆਂ। ਇਸ ਹਾਦਸੇ ਦੌਰਾਨ ਬੱਸ ਦਾ ਡਰਾਈਵਰ ਅਤੇ ਟਰੈਕਟਰ ਟਰਾਲੀ ਦਾ ਚਾਲਕ ਵੀ ਜਖਮੀ ਹੋਏ ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਦਾ ਹਾਲ ਜਾਨਣ ਲਈ ਡੀ.ਐਸ.ਸੀ. ਸਿਟੀ ਸਰਬਜੀਤ ਸਿੰਘ ਵੀ ਹਸਪਤਾਲ ਪਹੁੰਚੇ।
 

LEAVE A REPLY

Please enter your comment!
Please enter your name here