
ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਇਕ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਕਾਰ ਨੇ ਤਿੰਨ ਐਕਟੀਵਾ ਸਵਾਰ ਨੂੰ ਭਿਆਨਕ ਟੱਕਰ ਮਾਰੀ। ਜਿਸ ਕਾਰਨ ਇੱਕ ਦੀ ਮੌਤ ਹੋ ਗਈ ਜਦਕਿ ਦੋ ਨੂੰ ਇਲਾਜ ਦੇ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਐਕਟੀਵਾ ਸਵਾਰ ਤਿੰਨ ਮਹਿਲਾ ਡਾਕਟਰਾਂ ਨੂੰ ਇੱਕ ਕਾਰ ਵਲੋਂ ਟੱਕਰ ਮਾਰੀ ਗਈ, ਇਸ ਭਿਆਨਕ ਹਾਦਸੇ ਵਿੱਚ ਇੱਕ ਮਹਿਲਾ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਪਛਾਣ ਮੀਨਾਕਸ਼ੀ ਗਰਗ ਵਜੋਂ ਹੋਈ ਹੈ ਜੋ ਕਿ ਪਾਤੜਾਂ ਦੀ ਰਹਿਣ ਵਾਲੀ ਹੈ। ਡਾਕਟਰ ਮੀਨਾਕਸ਼ੀ ਗਰਗ ਮੈਡੀਕਲ ਡੈਂਟਲ ਕਾਲਜ ਦੀ ਫਾਈਨਲ ਈਅਰ ਦੀ ਵਿਦਿਆਰਥਣ ਸੀ। ਫਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ।












