Sunday, October 25, 2026
Home Punjab ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਗੌਰਵ ਮਸੀਹ ਨੂੰ ਕਪੂਰਥਲਾ ਦਾ ਪ੍ਰਧਾਨ ਨਿਯੁਕਤ...

ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਗੌਰਵ ਮਸੀਹ ਨੂੰ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਬੀਤੇ ਦਿਨੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੀ ਮੀਟਿੰਗ ਜਲੰਧਰ ਵਿਖੇ ਹੋਈ ਅਤੇ ਉਸ ਮੀਟਿੰਗ ਵਿੱਚ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਅਤੇ ਮਨੋਰਟੀ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਜਤਿੰਦਰ ਗੌਰਵ ਮਸੀਹ ਪਹੁੰਚੇ ਅਤੇ ਸ਼੍ਰੀ ਜਤਿੰਦਰ ਗੌਰਵ ਮਸੀਹ ਚੇਅਰਮੈਨ ਸਾਹਿਬ ਅਤੇ ਸ਼੍ਰੀ ਵਿਲਾਇਤ ਮਸੀਹ ਬੰਟੀ ਜੋ ਕਿ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵਿੱਚ ਕੁਆਰਡੀਨੇਟਰ ਹਨ, ਵੱਲੋਂ ਗੌਰਵ ਮਸੀਹ ਨੂੰ ਜਿਲਾ ਕਪੂਰਥਲਾ ਦਾ ਪ੍ਰਧਾਨ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਵੱਲੋਂ ਨਿਯੁਕਤ ਕੀਤਾ।

Advertisements

ਜਿਸ ਤੇ ਗੌਰਵ ਮਸੀਹ ਜੀ ਨੇ ਪ੍ਰਭੂ ਜੀ ਦਾ ਅਤੇ ਸ਼੍ਰੀ ਜਤਿੰਦਰ ਗੌਰਵ ਮਸੀਹ ਅਤੇ ਸ਼੍ਰੀ ਵਲਾਇਤ ਮਸੀਹ ਬੰਟੀ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਿਸ ਸਮੇਂ ਉੱਥੇ ਸ਼੍ਰੀ ਜਤਿੰਦਰ ਗੌਰਵ ਮਸੀਹ ਵਲਾਇਤ ਮਸੀਹ ਬੰਟੀ ਰਾਜ ਸਿੱਧੂ ਬਲਦੇਵ ਸਿੰਘ  ਇੰਦਰਜੀਤ ਸਿੰਘ ਅਤੇ ਹੋਰ ਵੀ ਬਹੁਤ ਪਤਵੰਤੇ ਸੱਜਣ  ਭਰਾ ਮੌਜੂਦ ਸਨ

LEAVE A REPLY

Please enter your comment!
Please enter your name here