
ਸੰਗਰੂਰ (ਦ ਸਟੈਲਰ ਨਿਊਜ਼)। ਕੁੱਤਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿੱਥੇ ਹੁਣ ਸੰਗਰੂਰ ਵਿੱਚ ਇੱਕ ਛੋਟੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਅਵਾਰਾ ਕੁੱਤਿਆਂ ਵੱਲੋਂ ਇੱਕ ਮਹਿਲਾ ’ਤੇ ਹਮਲਾ ਕੀਤਾ ਗਿਆ ਸੀ। ਹੁਣ ਕੁੱਤਿਆਂ ਵੱਲੋਂ ਕਰੀਬ ਚਾਰ ਸਾਲ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ। ਇਸ ਹਮਲੇ ਕਾਰਨ ਬੱਚੇ ਦੇ ਲੱਤਾਂ ’ਤੇ ਪਲਸਤਰ ਲਗਾਇਆ ਹੈ।

ਮਾਮਲੇ ਸਬੰਧੀ ਦਰਸ਼ਨ ਸਿੰਘ ਕਾਂਗੜ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਮਾਮਲਾ ਦੋ ਚਾਰ ਦਿਨ ਪਹਿਲਾਂ ਵੀ ਆਇਆ ਸੀ ਜਿਸ ਵਿੱਚ ਇੱਕ ਮਹਿਲਾ ਨੂੰ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਇਲਾਜ ਕਰਵਾਇਆ ਗਿਆ ਸੀ, ਹੁਣ ਅੱਜ ਇਸ ਬੱਚੇ ਨੂੰ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਬੁਰੀ ਤਰੀਕੇ ਨਾਲ ਇਸ ਨੂੰ ਵੱਢਿਆ ਗਿਆ ਹੈ। ਜਿਸ ਕਰਕੇ ਇਸ ਬੱਚੇ ਦੇ ਲੱਤ ਦੇ ਉੱਪਰ ਪਲਸਤਰ ਲਾਇਆ ਗਿਆ ਹੈ।












