Friday, October 30, 2026
Home Crime ਅਣਪਛਾਤੇ ਵਹੀਕਲ ਨਾਲ ਟਕਰਾਉਣ ਕਾਰਨ ASI ਦੀ ਮੌਤ

ਅਣਪਛਾਤੇ ਵਹੀਕਲ ਨਾਲ ਟਕਰਾਉਣ ਕਾਰਨ ASI ਦੀ ਮੌਤ

ਰੂਪਨਗਰ (ਦ ਸਟੈਲਰ ਨਿਊਜ਼)। ਰੂਪਨਗਰ ਅਧੀਨ ਆਉਂਦੇ ਘਨੌਲੀ ਬੱਸ ਸਟੈਂਡ ਨੇੜੇ ਇਕ ਅਣਪਛਾਤੇ ਵਹੀਕਲ ਨਾਲ ਟਕਰਾਉਣ ਕਾਰਨ ਏ.ਐਸ.ਆਈ. ਦੀ ਮੌਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਪੁਲਿਸ ਲਾਈਨ ਰੂਪਨਗਰ ਵਿਖੇ ਤੈਨਾਤ ਏ.ਐਸ.ਆਈ. ਅਸ਼ਵਨੀ ਦਿਵੇਦੀ ਪੁੱਤਰ ਰਾਮ ਮੂਰਤੀ ਦਿਵੇਦੀ ਵਾਸੀ ਪਿੰਡ ਬਰਾਰੀ ਨੂੰ ਘਨੌਲੀ ਬੱਸ ਸਟੈਂਡ ਨੇੜੇ ਕਿਸੇ ਅਣਪਛਾਤੇ ਵਹੀਕਲ ਨੇ ਟੱਕਰ ਮਾਰ ਦਿੱਤੀ ਸੀ।

Advertisements

ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਰੂਪਨਗਰ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ । ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here