Wednesday, October 28, 2026
Home Crime ਮਾਂ ਤੇ 2 ਪੁੱਤਰਾਂ ਦੇ ਕਤਲ ਦਾ ਆਰੋਪ, ਗ੍ਰਿਫ਼ਤਾਰ

ਮਾਂ ਤੇ 2 ਪੁੱਤਰਾਂ ਦੇ ਕਤਲ ਦਾ ਆਰੋਪ, ਗ੍ਰਿਫ਼ਤਾਰ

ਦਿੱਲੀ (ਦ ਸਟੈਲਰ ਨਿਊਜ਼)। ਅਮਰੀਕਾ ਦੇ ਨਿਊ ਜਰਸੀ ਵਿੱਚ ਭਾਰਤੀ ਮੂਲ ਦੀ 35 ਸਾਲ ਦੀ ਔਰਤ ਪ੍ਰਿਯਥਰਸਿਨੀ ਨਟਰਾਜਨ ਨੇ ਆਪਣੇ ਦੋ ਪੁੱਤਰਾਂ ਦੇ ਕਤਲ ਦੇ ਆਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪ੍ਰਿਯਥਰਸਿਨੀ ਨੇ ਆਪਣੇ 5 ਅਤੇ 7 ਸਾਲਾ ਪੁੱਤਰਾਂ ਦੀ ਜਾਨ ਲੈ ਲਈ। ਸਮਰਸੈੱਟ ਕਾਊਂਟੀ ਪ੍ਰੋਸੀਕਿਊਟਰ ਜੌਹਨ ਮੈੱਕਡੋਨਾਲਡ ਨੇ ਕਿਹਾ ਕਿ 13 ਜਨਵਰੀ ਨੂੰ ਬੱਚਿਆਂ ਦੇ ਪਿਤਾ ਨੇ 911 ‘ਤੇ ਕਾਲ ਕਰਕੇ ਪੁਲੀਸ ਨੂੰ ਸੂਚਿਤ ਕੀਤਾ। ਪਤੀ ਨੇ ਦੱਸਿਆ ਕਿ ਉਸ ਦੇ ਘਰ ਆਉਣ ’ਤੇ ਬੱਚੇ ਬੇਹੋਸ਼ ਮਿਲੇ ਅਤੇ ਉਸ ਨੇ ਆਪਣੀ ਪਤਨੀ ’ਤੇ ਬੱਚਿਆਂ ਨੂੰ ਕੁਝ ਕਰਨ ਦੇ ਇਲਜ਼ਾਮ ਲਗਾਏ।

Advertisements

ਪੁਲਿਸ ਘਰ ਪਹੁੰਚੀ ਤਾਂ ਬੱਚੇ ਬੈਡਰੂਮ ਵਿੱਚ ਬੇਹੋਸ਼ ਪਏ ਮਿਲੇ ਅਤੇ ਮੌਕੇ ‘ਤੇ ਬੁਲਾਈ ਗਈ ਮੈਡੀਕਲ ਟੀਮ ਨੇ ਬੱਚਿਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਨਟਰਾਜਨ ਵਿਰੁੱਧ ਪਹਿਲੇ ਦਰਜੇ ਦੀਆਂ ਦੋ ਹੱਤਿਆਵਾਂ ਅਤੇ ਤੀਜੇ ਦਰਜੇ ਦੇ ਹਥਿਆਰ ਰੱਖਣ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ। ਉਸ ਨੂੰ Hillsborough ਪੁਲੀਸ ਵੱਲੋਂ ਗ੍ਰਿਫ਼ਤਾਰ ਕਰਕੇ ਸਮਰਸੈੱਟ ਕਾਊਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ। ਪੁਲੀਸ ਅਤੇ ਮੈਡੀਕਲ ਜਾਂਚ ਅਧਿਕਾਰੀਆ ਵੱਲੋਂ ਮਾਮਲੇ ਦੀ ਜਾਰੀ ਹੈ।

LEAVE A REPLY

Please enter your comment!
Please enter your name here