Thursday, October 15, 2026
Home Crime ਗੋਲਡੀ ਬਰਾੜ ਗੈਂਗ ਦੇ 4 ਸਰਗਰਮ ਮੈਂਬਰ ਗ੍ਰਿਫਤਾਰ, ਵਿਦੇਸ਼ੀ ਹਥਿਆਰ ਬਰਾਮਦ

ਗੋਲਡੀ ਬਰਾੜ ਗੈਂਗ ਦੇ 4 ਸਰਗਰਮ ਮੈਂਬਰ ਗ੍ਰਿਫਤਾਰ, ਵਿਦੇਸ਼ੀ ਹਥਿਆਰ ਬਰਾਮਦ

ਹਰਿਆਣਾ (ਦ ਸਟੈਲਰ ਨਿਊਜ਼)। ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਰੋਹਿਤ ਗੋਦਾਰਾ-ਗੋਲਡੀ ਬਰਾੜ ਗੈਂਗ ਦੇ ਚਾਰ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਕੋਲੋਂ ਚਾਰ ਵਿਦੇਸ਼ੀ ਹਥਿਆਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਮਨ, ਲੋਕੇਸ਼, ਬਲਰਾਜ ਉਰਫ਼ ਬਲਰਾਮ ਅਤੇ ਰਵਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਕੈਥਲ ਜ਼ਿਲ੍ਹੇ ਦੇ ਪਿੰਡ ਮੁੰਦਰੀ ਦੇ ਰਹਿਣ ਵਾਲੇ ਹਨ।

Advertisements

ਐੱਸਟੀਐੱਫ ਅਨੁਸਾਰ ਇਹ ਮੁਲਜ਼ਮ ਅਮਰੀਕਾ ਵਿੱਚ ਸੰਗਠਿਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ, ਜਿੱਥੇ ਉਨ੍ਹਾਂ ਨੇ 2024 ਵਿੱਚ ਕੈਲੀਫੋਰਨੀਆ ਵਿੱਚ ਗੈਂਗਸਟਰ ਸੁਨੀਲ ਯਾਦਵ ਦੇ ਕਤਲ ਅਤੇ ਗੈਂਗਸਟਰ ਹੈਰੀ ਬਾਕਸਰ ‘ਤੇ ਜਾਨਲੇਵਾ ਹਮਲੇ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਹਮਲੇ ਲਾਰੈਂਸ ਬਿਸ਼ਨੋਈ ਗੈਂਗ ਦੀ ਅੰਦਰੁਨੀ ਫੁੱਟ ਦਾ ਨਤੀਜਾ ਸਨ। ਇਹ ਮੁਲਜ਼ਮ ਹਰਿਆਣਾ, ਦਿੱਲੀ, ਪੰਜਾਬ ਅਤੇ ਰਾਜਸਥਾਨ ਵਿੱਚ ਵਪਾਰੀਆਂ ਤੋਂ ਫਿਰੌਤੀ ਵਸੂਲਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਵੀ ਸਰਗਰਮ ਸਨ।

LEAVE A REPLY

Please enter your comment!
Please enter your name here