Monday, October 26, 2026
Home Punjab ਨਿਜੀ ਸਕੂਲ ਦੇ ਵਿਦਿਆਰਥੀ ਨੇ ਨਿਗਲਿਆ ਜ਼ਹਿਰ, ਮੌਤ

ਨਿਜੀ ਸਕੂਲ ਦੇ ਵਿਦਿਆਰਥੀ ਨੇ ਨਿਗਲਿਆ ਜ਼ਹਿਰ, ਮੌਤ

ਪਟਿਆਲਾ (ਦ ਸਟੈਲਰ ਨਿਊਜ਼)। ਪਟਿਆਲਾ ਵਿੱਚ ਨਿਜੀ ਸਕੂਲ ਦੇ ਵਿਦਿਆਰਥੀ ਨੇ ਜ਼ਹਿਰ ਖਾ ਲਿਆ ਹੈ। ਵਿਦਿਆਰਥੀ ਰਹਿਮਾਨ ਖਾਨ ਦੀ ਆਪਣੇ ਹੀ ਸਕੂਲ ਵਿਦਿਆਰਥੀ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਟੈਨਸ਼ਨ ਵਿੱਚ ਆ ਕੇ ਰਹਿਮਾਨ ਖਾਨ ਨੇ ਜ਼ਹਿਰ ਨਿਗਲ ਲਿਆ ਅਤੇ ਇਸ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਿੱਚੋਂ ਰਹਿਮਾਨ ਖਾਨ ਦੇ ਪਿਤਾ ਦਾ ਕਹਿਣਾ ਹੈ ਕਿ 15 ਤਰੀਕ ਨੂੰ ਰਹਿਮਾਨ ਦੇ ਆਪਣੇ ਹੀ ਸਕੂਲ ਦੇ ਵਿਦਿਆਰਥੀ ਨਾਲ ਲੜਾਈ ਹੋਈ ਤੇ ਸ਼ਾਮ ਨੂੰ ਆ ਕੇ ਉਸ ਨੇ ਜ਼ਹਿਰ ਖਾ ਲਿਆ।

Advertisements

ਅਸੀਂ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਪਹੁੰਚੇ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਰਹਿਮਾਨ ਖਾਨ ਦੇ ਪਿਤਾ ਦੇ ਕਹਿਣ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕਰ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here