
ਦਿੱਲੀ (ਦ ਸਟੈਲਰ ਨਿਊਜ਼)। ਅਫ਼ਰੀਕੀ ਦੇਸ਼ ਕਾਂਗੋ ਰਿਪਬਲਿਕਨ ਦੇ ਪੂਰਬੀ ਹਿੱਸੇ ਵਿੱਚ ਰੁਬਾਯਾ ਕੋਲਟੇਨ ਖਦਾਨ ਵਿੱਚ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

ਸਥਾਨਕ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਬੁੱਧਵਾਰ ਨੂੰ ਉਦੋਂ ਵਾਪਰਿਆ ਜਦੋਂ ਬਰਸਾਤ ਦੇ ਮੌਸਮ ਦੌਰਾਨ ਜ਼ਮੀਨ ਕਮਜ਼ੋਰ ਹੋ ਗਈ ਅਤੇ ਖਦਾਨ ਢਹਿ ਗਈ। ਗਵਰਨਰ ਦੇ ਬੁਲਾਰੇ ਲੁਬੁੰਬਾ ਕੰਬੇਰੇ ਮੁਈਸਾ ਨੇ ਦੱਸਿਆ ਕਿ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਖਾਣ ਮਜ਼ਦੂਰ, ਬੱਚੇ ਅਤੇ ਬਾਜ਼ਾਰ ਵਿੱਚ ਸਬਜ਼ੀਆਂ ਅਤੇ ਫਲ ਵੇਚ ਰਹੀਆਂ ਔਰਤਾਂ ਸ਼ਾਮਲ ਹਨ।












