Thursday, October 8, 2026
Home Punjab ਮਜੀਠੀਆ ਵਿਰੁੱਧ ਕੇਸ ਝੂਠੇ ਸਾਬਤ ਹੋਏ, ਇਸ ਲਈ ਮਿਲੀ ਜ਼ਮਾਨਤ: ਸਿੱਧੂ

ਮਜੀਠੀਆ ਵਿਰੁੱਧ ਕੇਸ ਝੂਠੇ ਸਾਬਤ ਹੋਏ, ਇਸ ਲਈ ਮਿਲੀ ਜ਼ਮਾਨਤ: ਸਿੱਧੂ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਨਾਭਾ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਈ ਤੋਂ ਬਾਅਦ ਵਿਰਾਸਤੀ ਸ਼ਹਿਰ ਦੇ ਅਕਾਲੀ ਆਗੂਆਂ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਅਤੇ ਹਲਕਾ ਇੰਚਾਰਜ ਐਚ.ਐਸ.ਵਾਲੀਆ ਦੀ ਅਗਵਾਈ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਅਕਾਲੀ ਆਗੂਆਂ ਨੇ ਬਿਕਰਮ ਮਜੀਠੀਆ ਨੂੰ  ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਇਸ ਮੁਲਾਕਾਤ ਨੇ ਵਿਰਾਸਤੀ ਸ਼ਹਿਰ ਦੀ ਰਾਜਨੀਤੀ ਵਿੱਚ ਨਵੀ ਹਲਚਲ ਪੈਦਾ ਕਰ ਦਿੱਤੀ ਹੈ।ਇਸ ਇਸ ਮੁਲਾਕਾਤ ਨੂੰ ਅਕਾਲੀ ਦਲ ਦੀ ਏਕਤਾ ਅਤੇ ਆਉਣ ਵਾਲੀ ਰਾਜਨੀਤਿਕ ਲੜਾਈ ਦੀ ਤਿਆਰੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

Advertisements

ਇਸ ਮੁਲਾਕਾਤ ਤੋਂ ਬਾਅਦ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਨੇ ਦੋਸ਼ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਵਿਰੋਧੀ ਆਗੂਆਂ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮਾਨ ਸਰਕਾਰ ਹਰ ਮੋਰਚੇ ਤੇ ਅਸਫਲ ਰਹੀ ਹੈ ਅਤੇ ਇਸੇ ਲਈ ਵਿਰੋਧੀ ਆਗੂਆਂ ਤੇ ਬੇਬੁਨਿਆਦ ਦੋਸ਼ ਲਗਾ ਕੇ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਮਾਮਲੇ ਝੂਠੇ ਹਨ।ਦਰਜ ਕੀਤੇ ਗਏ ਮਾਮਲੇ ਪੂਰੀ ਤਰ੍ਹਾਂ ਝੂਠੇ ਸਾਬਤ ਹੋਏ ਹਨ,ਜਿਸ ਨਾਲ ਜਨਤਾ ਅਤੇ ਅਦਾਲਤ ਦੋਵਾਂ ਸਾਹਮਣੇ ਸਰਕਾਰ ਦੀ ਭਰੋਸੇਯੋਗਤਾ ਨੂੰ ਢਾਹ ਲੱਗੀ ਹੈ।ਇਸ ਦੌਰਾਨ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਕਿਹਾ ਕਿ ਮਜੀਠੀਆ ਦੀ ਜ਼ਮਾਨਤ ਨੇ ਪੰਜਾਬ ਭਰ ਦੇ ਅਕਾਲੀ ਵਰਕਰਾਂ ਦਾ ਮਨੋਬਲ ਵਧਾਇਆ ਹੈ। ਵਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਅਹੁਦੇ ਦੀ ਸ਼ਾਨ ਨੂੰ ਢਾਹ ਲਗਾ ਰਹੇ ਹਨ।ਉਨ੍ਹਾਂ ਨੂੰ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਮਾਨ ਸਰਕਾਰ ਦੀਆਂ ਨਾਕਾਮੀਆਂ ਨੂੰ ਸਮਝ ਚੁੱਕੇ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੀ.ਏ.ਸੀ.) ਦੇ ਮੈਂਬਰ ਜਗਤਾਰ ਸਿੰਘ ਜੱਲੋਵਾਲ,ਦਿਨੇਸ਼ ਕੁਮਾਰ,ਬਲਾਕ ਸੰਮਤੀ ਦੇ ਮੈਂਬਰ ਰਘੁਵੀਰ ਸਿੰਘ ਚਾਹਲ,ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤਨਵੀਰ ਸਿੰਘ ਰੰਧਾਵਾ,ਪੀਏਸੀ ਦੇ ਮੈਂਬਰ ਅਜੈ ਬਬਲਾ,ਸੀਨੀਅਰ ਅਕਾਲੀ ਆਗੂ ਜਗਜੀਤ ਸਿੰਘ ਸ਼ੰਮੀ,ਐਸਸੀ ਵਿੰਗ ਦੇ ਸੀਨੀਅਰ ਸੂਬਾਈ ਉਪ ਪ੍ਰਧਾਨ ਜ਼ਿਆ ਲਾਲ ਨਾਹਰ,ਯੂਥ ਆਗੂ ਨੀਰਜ ਨਾਹਰ,ਸੰਜੀਵ ਥਾਪਰ,ਸਰਪੰਚ ਹਰਜਿੰਦਰ ਸਿੰਘ ਖਾਨੋਵਾਲ,ਯੂਥ ਅਕਾਲੀ ਦਲ ਸਰਕਲ ਪ੍ਰਧਾਨ ਪਰਬਜੋਤ ਸਿੰਘ ਰੰਧਾਵਾ,ਯੂਥ ਅਕਾਲੀ ਦਲ ਦੇ ਆਗੂ ਹਰਜੀਤ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here