Saturday, October 17, 2026
Home Crime ਗੰਡਾਸੇ ਨਾਲ ਪਤਨੀ ਨੂੰ ਵੱਢਣ ਤੋਂ ਬਾਅਦ ਪਤੀ ਨੇ ਕੀਤਾ ਸਰੰਡਰ

ਗੰਡਾਸੇ ਨਾਲ ਪਤਨੀ ਨੂੰ ਵੱਢਣ ਤੋਂ ਬਾਅਦ ਪਤੀ ਨੇ ਕੀਤਾ ਸਰੰਡਰ

ਸੰਗਰੂਰ (ਦ ਸਟੈਲਰ ਨਿਊਜ਼)। ਸੰਗਰੂਰ ਜ਼ਿਲ੍ਹੇ ਤੋਂ ਇਕ ਦਿਲ ਦਿਲਹਾਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਮੁਲਜ਼ਮ ਨੇ ਕਤਲ ਕਰਨ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਪਾਈ। ਉਪਰੰਤ ਥਾਣੇ ਪਹੁੰਚ ਕੇ ਖੁਦ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਮ੍ਰਿਤਕਾ ਹਰਕੀਰਤਨ ਕੌਰ, ਤਿੰਨ ਬੱਚਿਆਂ ਦੀ ਮਾਂ ਸੀ, ਜਿਸ ਦੀ ਦੋ ਧੀਆਂ 8 ਤੇ 10 ਸਾਲ ਅਤੇ ਇੱਕ ਮੁੰਡਾ 6 ਸਾਲ ਦੀ ਹੈ। ਜਾਣਕਾਰੀ ਅਨੁਸਾਰ, ਮਾਮਲਾ ਲਹਿਰਾਗਾਗਾ ਦੇ ਪਿੰਡ ਖੰਡੇਬਾਦ ਦਾ ਹੈ, ਜਿਥੇ ਸਾਬਕਾ ਸਰਪੰਚ ਦੇ ਪੁੱਤਰ ਕੁਲਦੀਪ ਸਿੰਘ ਨੇ ਪਤਨੀ ਦਾ ਕਤਲ ਕਰ ਦਿੱਤਾ ਹੈ। ਮੁੱਢਲੇ ਤੌਰ ‘ਤੇ ਕਤਲ ਦਾ ਕਾਰਨ ਸ਼ੱਕ ਸਾਹਮਣੇ ਆ ਰਿਹਾ ਹੈ, ਜਿਸ ਨੂੰ ਲੈ ਕੇ ਕੁਲਦੀਪ ਸਿੰਘ ਨੇ ਆਪਣੀ ਪਤਨੀ ਹਰਕੀਰਤਨ ਕੌਰ ਦਾ ਕਤਲ ਕੀਤਾ।

Advertisements

ਵੀਡੀਓ ਵਿੱਚ ਵਿਖਾਈ ਦੇ ਰਿਹਾ ਸੀ ਕਿ ਕਿਵੇਂ ਮੁਲਜ਼ਮ ਨੇ ਹਰਕੀਰਤਨ ਦਾ ਗੰਡਾਸੇ ਦੇ ਕਈ ਵਾਰ ਕਰਕੇ ਮੌਤ ਦੇ ਘਾਟ ਉਤਾਰਿਆ। ਫਰਸ਼ ‘ਤੇ ਲਾਸ਼ ਪੂਰੀ ਤਰ੍ਹਾਂ ਖੂਨ ਨਾਲ ਲੱਥਪੱਥ ਵਿਖਾਈ ਦੇ ਰਹੀ ਸੀ, ਜਿਸ ਨੂੰ ਦੇਖ ਕੇ ਕਿਸੇ ਦੇ ਵੀ ਰੌਂਗਟੇ ਖੜੇ ਹੋ ਜਾਣ।

ਕਤਲ ਕਰਨ ਤੋਂ ਬਾਅਦ ਮੁਲਜ਼ਮ ਨੂੰ ਇਥੇ ਹੀ ਸਬਰ ਨਹੀਂ ਆਇਆ, ਉਸ ਨੇ ਇਸ ਦਰਦਨਾਕ ਕਤਲ ਦੀ ਵੀਡੀਓ ਵੀ ਬਣਾਈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਪਰੰਤ ਖੁਦ ਪੁਲਿਸ ਕੋਲ ਥਾਣੇ ਪਹੁੰਚਿਆ ਅਤੇ ਕਤਲ ਦੀ ਜਾਣਕਾਰੀ ਦੇ ਕੇ ਗ੍ਰਿਫ਼ਤਾਰੀ ਦਿੱਤੀ।

ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਲਦੀਪ ਸਿੰਘ, ਸਾਬਕਾ ਸਰਪੰਚ ਦਾ ਪੁੱਤਰ ਹੈ। ਉਹ ਖੁਦ ਆਪਣੀ ਪਤਨੀ ਦਾ ਗੰਡਾਸੇ ਮਾਰ ਕੇ ਕਤਲ ਕਰਕੇ ਥਾਣੇ ਵਿੱਚ ਪਹੁੰਚ ਗਿਆ। ਉਸਨੇ ਕਤਲ ਕਰਦਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲਿਆ।

LEAVE A REPLY

Please enter your comment!
Please enter your name here