Friday, October 23, 2026
Home Crime ਨਸ਼ੇ ‘ਚ ਧੁੱਤ ਪੁੱਤ ਨੇ ਪਿਓ ਦਾ ਕੀਤਾ ਕਤਲ, ਗ੍ਰਿਫ਼ਤਾਰ

ਨਸ਼ੇ ‘ਚ ਧੁੱਤ ਪੁੱਤ ਨੇ ਪਿਓ ਦਾ ਕੀਤਾ ਕਤਲ, ਗ੍ਰਿਫ਼ਤਾਰ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਢੰਡਾਰੀ ਖੁਰਦ ਦੀ ਦੀਪ ਕਾਲੋਨੀ ਵਿਚ ਨਸ਼ੇ ਵਿੱਚ ਧੁੱਤ ਪੁੱਤ ਨੇ ਆਪਣੇ ਹੀ ਪਿਓ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮਾਮੂਲੀ ਬਹਿਸ ਤੋਂ ਬਾਅਦ ਮੁਲਜ਼ਮ ਪੁੱਤ ਨੇ ਚਾਕੂ ਨਾਲ ਆਪਣੇ ਪਿਓ ਦੀ ਧੌਣ ’ਤੇ ਤਾਬੜਤੋੜ ਵਾਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਿਆ। ਜਦੋਂ ਬੰਦ ਕਮਰੇ ਵਿੱਚੋਂ ਖੂਨ ਵਹਿ ਕੇ ਬਾਹਰ ਗਲੀ ਵਿਚ ਆਉਣ ਲੱਗਿਆ ਤਾਂ ਕਤਲ ਦਾ ਖੁਲਾਸਾ ਹੋਇਆ।  ਜਿਸ ਨੂੰ ਦੇਖ ਕੇ ਗੁਆਂਢੀਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਨੇ ਰੌਲਾ ਪਾਇਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

Advertisements

ਮ੍ਰਿਤਕ ਦੀ ਪਹਿਚਾਣ ਸਿਕੰਦਰ ਚੌਹਾਨ (44) ਵਜੋਂ ਹੋਈ ਹੈ, ਜੋ ਆਪਣੇ ਪੁੱਤ ਉਮੇਸ਼ ਚੌਹਾਨ (25) ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਉਮੇਸ਼ ਜਦੋਂ ਨਸ਼ਾ ਕਰਕੇ ਘਰ ਆਇਆ ਤਾਂ ਘਰ ਜਾਂਦੇ ਹੀ ਉਸ ਦੀ ਆਪਣੇ ਪਿਓ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਸ਼ੁਰੂ ਹੋ ਗਈ। ਰੌਲਾ ਸੁਣ ਕੇ ਗੁਆਂਢੀ ਬਚਾਅ ਕਰਨ ਆਏ ਤੇ ਮਾਮਲਾ ਸ਼ਾਂਤ ਕਰਵਾ ਕੇ ਚਲੇ ਗਏ। ਇਸ ਤੋਂ ਬਾਅਦ ਉਸ ਨੇ ਗੁੱਸੇ ਵਿਚ ਆ ਕੇ ਚਾਕੂ ਨਾਲ ਆਪਣੇ ਪਿਓ ਦੀ ਧੌਣ ’ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ ਮੁਲਜ਼ਮ ਫਿਲਹਾਲ ਨਸ਼ੇ ਵਿਚ ਹੋਣ ਕਾਰਨ ਵਾਰ-ਵਾਰ ਬਿਆਨ ਬਦਲ ਰਿਹਾ ਹੈ ਅਤੇ ਮਾਮਲੇ ਵਿਚ ਬਣਦੀ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here