Monday, October 12, 2026
Home Crime ‘Go Back, Indian Dog…’ ਆਸਟ੍ਰੇਲੀਆ ‘ਚ ਸਿੱਖ ਨੌਜਵਾਨ ਤੇ ਨਸਲੀ ਹਮਲਾ

‘Go Back, Indian Dog…’ ਆਸਟ੍ਰੇਲੀਆ ‘ਚ ਸਿੱਖ ਨੌਜਵਾਨ ਤੇ ਨਸਲੀ ਹਮਲਾ

ਦਿੱਲੀ (ਦ ਸਟੈਲਰ ਨਿਊਜ਼)। ਆਸਟ੍ਰੇਲੀਆ ਵਿੱਚ 22 ਸਾਲਾ ਭਾਰਤੀ ਨਰਸ ਹਰਮਨਪ੍ਰੀਤ ਸਿੰਘ ‘ਤੇ ਵਿਕਟੋਰੀਆ ਦੇ ਕੋਰੀਓ ਵਿੱਚ ਇੱਕ ਸਥਾਨਕ ਜਿੰਮ ਦੇ ਬਾਹਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ਤੇ ਨਸਲੀ ਹਮਲਾ ਕੀਤਾ। ਪੀੜਤ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਦੇਰ ਰਾਤ ਵਾਪਰੀ ਜਦੋਂ ਉਹ ਕਸਰਤ ਕਰ ਰਿਹਾ ਸੀ। ਤਿੰਨਾਂ ਹਮਲਾਵਰਾਂ ਨੇ ਪਹਿਲਾਂ ਜਿੰਮ ਦੇ ਅੰਦਰ ਹਰਮਨਪ੍ਰੀਤ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਅਤੇ ਬਾਅਦ ਵਿੱਚ ਬਾਹਰ ਉਸਦਾ ਪਿੱਛਾ ਕੀਤਾ ਅਤੇ ਫੇਰ ਉਸ ’ਤੇ ਹਮਲਾ ਕਰ ਦਿੱਤਾ। ਸਥਾਨਕ ਮੀਡੀਆ ਨਾਲ ਗੱਲ ਕਰਦੇ ਹੋਏ ਹਰਮਨਪ੍ਰੀਤ ਨੇ ਦੱਸਿਆ ਕਿ ਜਦੋਂ ਸਥਿਤੀ ਵਿਗੜ ਗਈ। ਤਾਂ ਹਮਲਾਵਰ ਉਸਦੇ ਚਿਹਰੇ ਦੇ ਬਹੁਤ ਨੇੜੇ ਆ ਗਿਆ ਅਤੇ ਫੇਰ ਥੋੜਾ ਦੂਰ ਹੋ ਕੇ ਉਸ ਨੇ ਆਪਣਾ ਸਿਰ ਉਸਦੀ ਨੱਕ ’ਤੇ ਮਾਰ ਦਿੱਤਾ। ਜਿਸ ਕਾਰਨ ਤੁਰੰਤ ਹੀ ਉਸਦੀ ਨੱਕ ਚੋਂ ਖੂਨ ਵਹਿਣ ਲੱਗ ਪਿਆ।

Advertisements

ਵਾਇਰਲ ਵੀਡੀਓ ਵਿੱਚ ਹਮਲਾਵਰਾਂ ਬੋਲਦੇ ਹੋਏ ਨਜਰ ਆ ਰਹੇ ਹਨ ਕਿ ਮੂੰਹ ਚਲਾਉਂਦੇ ਹਿੰਦੂਸਤਾਨੀ ਕੁੱਤੇ? ਅਤੇ ਵਾਪਸ ਉੱਥੇ ਜਾਓ ਜਿੱਥੋ ਆਏ ਹੋ। ਹਮਲਾਵਰ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਇੱਕ ਕਾਰ ਵਿੱਚ ਮੌਕੇ ਤੋਂ ਭੱਜ ਗਏ, ਜਦਕਿ ਹਰਮਨਪ੍ਰੀਤ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਤੁਰੰਤ ਹੀ ਲੋਕਾਂ ਵੱਲੋਂ ਹਸਪਤਾਲ ਲੈ ਕੇ ਜਾਇਆ ਗਿਆ। ਡਾਕਟਰਾਂ ਨੇ ਕਿਹਾ ਹੈ ਕਿ ਉਸਦੀਆਂ ਸੱਟਾਂ ਕਾਰਨ, ਉਸਨੂੰ ਵਿਸ਼ੇਸ਼ ਇਲਾਜ ਦੀ ਲੋੜ ਹੋ ਸਕਦੀ ਹੈ ਅਤੇ ਨੱਕ ਦੀ ਸਰਜਰੀ ਦੀ ਵੀ ਲੋੜ ਹੋ ਸਕਦੀ ਹੈ। ਹਰਮਨਪ੍ਰੀਤ ਨੇ ਆਪਣਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਕੋਈ ਵੀ ਨਸਲੀ ਟਿੱਪਣੀਆਂ ਨਹੀਂ ਸੁਣਨਾ ਚਾਹੁੰਦਾ, ਖਾਸ ਕਰਕੇ ਜਦੋਂ ਤੁਸੀਂ ਸਿਰਫ਼ ਆਪਣਾ ਕੰਮ ਕਰ ਰਹੇ ਹੋ। ਇਸ ਨਾਲ ਕਿਸੇ ਨੂੰ ਵੀ ਦੁੱਖ ਹੋਵੇਗਾ। ਮੈਂ ਅਜੇ ਵੀ ਸਦਮੇ ਵਿੱਚ ਹਾਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਸ ਨੂੰ ਪਹਿਲਾਂ ਆਸਟ੍ਰੇਲੀਆ ਵਿੱਚ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀ।

LEAVE A REPLY

Please enter your comment!
Please enter your name here