250 ਗ੍ਰਾਮ ਅਫੀਮ ਸਮੇਤ ਹਰਭਜਨ ਤੇ ਰੂਪ ਲਾਲ ਕਾਬੂ

ਹਾਜੀਪੁਰ (ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਐਸ.ਐਸ.ਪੀ. ਹੁਸ਼ਿਆਰਪੁਰ ਨਵਤੋਜ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀ.ਐਸ.ਪੀ ਮੁਕੇਰੀਆਂ ਰਵਿੰਦਰ ਕੁਮਾਰ ਦੇ ਹੁਕਮਾਂ ਅਨੁਸਾਰ ਤੇ ਥਾਣਾ ਮੁੱਖੀ ਹਾਜੀਪੁਰ ਲੋਮੇਸ਼ ਸ਼ਰਮਾ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਮੁਹਿੰਮ ਨੂੰ ਅੱਜ ਇਕ ਹੋਰ ਵੱਡੀ ਕਾਮਯਾਬੀ ਮਿਲੀ। ਇਸ ਸਬੰਧ ਵਿਚ ਥਾਣਾ ਮੁਖੀ ਹਾਜੀਪੁਰ ਲੋਮੇਸ਼ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਹਾਜੀਪੁਰ ਪੁਲਿਸ ਦੇ ਏ.ਐਸ.ਆਈ ਦਲਜੀਤ ਸਿੰਘ ਆਪਨੀ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਹਾਜੀਪੁਰ ਸੰਧਵਾਲ ਵਿਖੇ ਨਾਕਾ ਸਬੰਧੀ ਆਪਣੀ ਡਿਊਟੀ ਨਿਭਾ ਰਹੇ ਸਨ।

Advertisements

ਤਦ ਇਕ ਟਰੱਕ ਨੰਬਰ ਪੀ.ਬੀ-07-ਏ.ਐਸ-9788 ਮਾਰਕਾ ਟਾਟਾ 12 ਚੱਕੀ ਲੋਡਡ ਦਸੂਹਾ ਵਲੋਂ ਆਇਆ ਜਿਸ ਦੀ ਬੌਡੀ ਤਰਪਾਲ ਨਾਲ ਢਕੀ ਹੋਈ ਸੀ। ਜਿਸ ਨੂੰ ਰੋਕ ਕੇ ਡਰਾਈਵਰ ਤੇ ਨਾਲ ਬੈਠੇ ਵਿਅਕਤੀ ਕੋਲੋ ਨਾ ਪਤਾ ਪੁੱਛਿਆ ਤਾਂ ਟਰੱਕ ਚਾਲਕ ਨੇ ਆਪਣਾ ਨਾਂ ਹਰਭਜਨ ਸਿੰਘ ਪੁੱਤਰ ਧਿਆਨ ਸਿੰਘ ਵਾਸੀ ਭਡਿਆਰਾ ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਤੇ ਨਾਲ ਬੈਠੇ ਵਿਅਕਤੀ ਨੇ ਆਪਣਾ ਨਾਂ ਰੂਪ ਲਾਲ ਪੁੱਤਰ ਰਮੇਸ਼ ਚੰਦ ਵਾਸੀ ਪਿੰਡ ਗੋਇਵਾਲ ਥਾਣਾ ਤਲਵਾੜਾ ਦੱਸਿਆ। ਪੁਲਿਸ ਪਾਰਟੀ ਵਲੋਂ ਉਕਤਾਨ ਦੀ ਤਲਾਸ਼ੀ ਲਈ ਗਈ ਤਾਂ ਹਰਭਜਨ ਸਿੰਘ ਕੋਲੋਂ 150 ਗ੍ਰਾਮ ਅਫੀਮ ਤੇ ਰੂਪ ਲਾਲ ਪਾਸੋ 100 ਗ੍ਰਾਮ ਅਫੀਮ ਮੌਕੇ ਤੇ ਬਰਾਮਦ ਕੀਤੀ ਗਈ। ਹਾਜੀਪੁਰ ਪੁਲਿਸ ਵਲੋਂ ਇਹਨਾਂ ਦੋਵਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here