
ਕਪੂਰਥਲਾ (ਦ ਸਟੈਲਰ ਨਿਈਜ਼), ਰਿਪੋਰਟ- ਗੌਰਵ ਮੜੀਆ। ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਵਲੋਂ ਇਸਾਈ ਸਮਾਜ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸਤ ਨਾ ਕਰਦੇ ਹੋਏ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਦੇ ਦਿਸ਼ਾਨਿਰਦੇਸ਼ ਦੇ ਤਹਿਤ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੂਬਾਈ ਚੇਅਰਮੈਨ ਪੀਟਰ ਚੀਦਾ ਦੀ ਅਗਵਾਈ ਹੇਠ ਪਿਛਲੇ ਦਿਨੀ ਪਿੰਡ ਭੰਗਵਾਂ ਥਾਣਾ ਤਿੱਬੜ ਵਿਖੇ ਇੱਕ ਇਸਾਈ ਨੌਜਵਾਨ ਦੇ ਉੱਤੇ ਤੇਜ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰਨ ਵਾਲਿਆਂ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਲਈ ਦਿੱਤੇ ਜਾਣ ਵਾਲਾ ਧਰਨਾ ਸਮਾਂ ਰਹਿੰਦਿਆਂ,ਬਿਨਾਂ ਫ਼ਜ਼ੂਲ ਦੇ ਸ਼ੋਰ-ਸ਼ਰਾਬੇ ਅਤੇ ਦਰੀਆਂ ਵਿਛਾ ਕੇ ਬੈਠਣ ਵਾਲੀ ਰਾਜਨੀਤੀ ਤੋਂ ਬਚਦਿਆਂ,ਸੂਝਬੂਝ ਅਤੇ ਦੂਰਅੰਦੇਸ਼ੀ ਨਾਲ ਦੋਸ਼ੀਆਂ ਖ਼ਿਲਾਫ਼ ਧਾਰਾਵਾਂ ਵਿੱਚ ਵਾਧਾ ਕਰਵਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ।ਜਿਸ ਦੇ ਲਈ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੀ ਪੂਰੀ ਟੀਮ ਦਿਲੋਂ ਵਧਾਈ ਦੀ ਹੱਕਦਾਰ ਹੈ।ਖ਼ਾਸ ਕਰਕੇ ਉਹ ਸਾਰੇ ਅਹੁਦੇਦਾਰ ਅਤੇ ਅਗਵਾਈ ਕਰ ਰਹੇ ਸਾਥੀ,ਜਿਨ੍ਹਾਂ ਨੇ ਹੌਸਲੇ ਅਤੇ ਅਕਲਮੰਦੀ ਨਾਲ ਇਹ ਮਸਲਾ ਅੱਗੇ ਵਧਾਇਆ ਸੱਚਮੁੱਚ ਉਹ ਕੌਮ ਦੀ ਸ਼ਾਨ ਹਨ।ਇਸ ਦੌਰਾਨ ਪੰਜਾਬ ਕ੍ਰਿਸਚਿਨ ਯੂਥ ਫੈਲੋਸ਼ਿਪ ਦੇ ਸੂਬਾਈ ਚੇਅਰਮੈਨ ਪੀਟਰ ਚੀਦਾ ਨੇ ਕਿਹਾ ਕਿ ਹੁਣ ਉਹ ਲੋਕ ਜਿਹੜੇ ਧਰਨੇ ਮੁਜ਼ਾਹਰੇ ਬਾਰੇ ਕਿੰਤੂ-ਪਰੰਤੂ ਕਰ ਰਹੇ ਸਨ ਕਹਿੰਦੇ ਸਨ ਧਰਨਾ ਨਹੀਂ ਲੱਗਾ,ਬੈਠਕ ਨਹੀਂ ਹੋਈ, ਦਰੀਆਂ ਨਹੀਂ ਵਿੱਛਿਆ ਉਹ ਪਹਿਲਾਂ ਆਪਣੇ ਗਿਰੇਬਾਨ ਵਿੱਚ ਝਾਤ ਮਾਰਣ।ਕੀ ਹਰ ਮਸਲੇ ਦਾ ਹੱਲ ਸਿਰਫ਼ ਦਰੀਆਂ ਵਿਛਾ ਕੇ ਹੀ ਹੁੰਦਾ ਹੈ?ਕੀ ਸਿਆਣਪ,ਰਣਨੀਤੀ,ਇੱਕਜੁਟਤਾ ਅਤੇ ਸਮੇਂ-ਸਿਰ ਦਬਾਅ ਬਣਾਉਣਾ ਕੋਈ ਮਾਇਨੇ ਨਹੀਂ ਰੱਖਦਾ?

ਉਨ੍ਹਾਂਨੇ ਕਿਹਾ ਕਿ ਸੱਚ ਇਹ ਹੈ ਕਿ ਬਿਨਾਂ ਧਰਨੇ ਮੁਜ਼ਾਹਰੇ ਦੇ ਹੀ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਅਗੂਆਂ ਨੇ ਆਪਣੀ ਸਮਝਦਾਰੀ,ਸੂਝਬੂਝ ਅਤੇ ਪੱਕੇ ਇਰਾਦੇ ਨਾਲ ਇਹ ਮਸਲਾ ਅੱਗੇ ਵਧਾਇਆ ਅਤੇ ਦੋਸ਼ੀਆਂ ਖ਼ਿਲਾਫ਼ ਧਾਰਾਵਾਂ ਵਿੱਚ ਵਾਧਾ ਕਰਵਾ ਕੇ ਸਾਬਤ ਕਰ ਦਿੱਤਾ ਕਿ ਕੰਮ ਨਤੀਜਿਆਂ ਨਾਲ ਬੋਲਦਾ ਹੈ,ਨਾਂ ਕਿ ਖਾਲੀ ਨਾਰਿਆਂ ਨਾਲ।ਉਨ੍ਹਾਂਨੇ ਕਿਹਾ ਕਿ ਜਿਹੜੇ ਲੋਕ ਸਿਰਫ਼ ਤਨਕ਼ੀਦ ਕਰਨ ਵਿੱਚ ਮਾਹਿਰ ਹਨ,ਉਹ ਇਹ ਵੀ ਦੱਸਣ ਕਿ ਹੁਣ ਤੱਕ ਕੌਮੀ ਮਸਲਿਆਂ ਲਈ ਉਹਨਾਂ ਨੇ ਕੀ ਕਦਮ ਚੁੱਕੇ ਹਨ?ਕਿੰਨੇ ਮਸਲੇ ਹੱਲ ਕਰਵਾਏ ਹਨ?ਉਨ੍ਹਾਂ ਨੇ ਕਿਹਾ ਕਿਆਸਾਨ ਹੈ ਬਾਹਰ ਖੜ੍ਹ ਕੇ ਉਂਗਲ ਉਠਾਉਣਾ,ਔਖਾ ਹੈ ਮੈਦਾਨ ਵਿੱਚ ਉਤਰ ਕੇ ਜ਼ਿੰਮੇਵਾਰੀ ਨਿਭਾਉਣਾ। ਪੀਟਰ ਚੀਦਾ ਨੇ ਕਿਹਾ ਕਿ ਧਾਰਾਵਾਂ ਵਿੱਚ ਵਾਧਾ ਹੋ ਚੁੱਕਾ ਹੈ ਇਹ ਸਾਡੀ ਪਹਿਲੀ ਜਿੱਤ ਹੈ।ਅਤੇ ਯਕੀਨ ਰੱਖੋ,ਆਉਣ ਵਾਲੇ ਦਿਨਾਂ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਵੀ ਹੋ ਕੇ ਰਹੇਗੀ।ਜਿਹੜੇ ਸੱਚੇ ਦਿਲੋਂ ਕੌਮ ਨਾਲ ਖੜ੍ਹੇ ਹਨ, ਉਹਨਾਂ ਲਈ ਇਹ ਮਾਣ ਦਾ ਮੌਕਾ ਹੈ।ਬਾਕੀਆਂ ਲਈ ਇਹ ਸੋਚਣ ਦਾ ਸਮਾਂ ਹੈ।ਇਸ ਮੌਕੇ ਤੇ ਪੰਜਾਬ ਕ੍ਰਿਸਚਿਨ ਫੈਲੋਸ਼ਿਪ ਮਹਿਲਾ ਵਿੰਗ ਸੂਬਾਈ ਪ੍ਰਧਾਨ ਐਡਵੋਕੇਟ ਪ੍ਰਵੀਨ ਭੱਟੀ,ਸੂਬਾਈ ਜਰਨਲ ਸਕੱਤਰ ਡੈਨੀਅਲ ਸਿੱਧੂ,ਸੂਬਾਈ ਮੀਤ ਪ੍ਰਧਾਨ ਇਲਿਆਸ ਮਸੀਹ ਸਿੱਧੂ,ਜ਼ਿਲ੍ਹਾ ਪ੍ਰਧਾਨ ਗੁਰਦਸਪੂਰ ਵਾਰਸ ਮਸੀਹ,ਜ਼ਿਲ੍ਹਾ ਮੀਤ ਪ੍ਰਧਾਨ ਗੁਰਦਸਪੂਰ ਵਿਕਟਰ ਮਸੀਹ,ਮੁੱਖ ਸਲਾਹਕਾਰ ਪੰਜਾਬ ਮਨਜੂਰ ਮਸੀਹ,ਜ਼ਿਲ੍ਹਾ ਮੀਤ ਪ੍ਰਧਾਨ ਗੁਰਦਸਪੂਰ,ਸੰਦੀਪ ਮਸੀਹ ਰਵਾਲ,ਸਕੱਤਰ ਗੁਰਦਸਪੂਰ ਸੁਰਜੀਤ ਕੁਮਾਰ,ਸਕੱਤਰ ਗੁਰਦਸਪੂਰ ਸੰਨੀ ਮਸੀਹ,ਜ਼ਿਲ੍ਹਾ ਮੀਤ ਪ੍ਰਧਾਨ ਵਜ਼ੀਰ ਮਸੀਹ,ਸਕੱਤਰ ਗੁਰਦਸਪੂਰ ਰਾਜੇਸ਼ ਮਸੀਹ,ਸਕੱਤਰ ਗੁਰਦਸਪੂਰ ਦਲਬੀਰ ਮਸੀਹ, ਮੀਤ ਪ੍ਰਧਾਨ ਪੰਜਾਬ ਸੁਖਦੇਵ ਪਹਾੜੀਪੁਰ,ਸ਼ਹਿਰੀ ਪ੍ਰਧਾਨ ਕਪੂਰਥਲਾ ਦਲਵੀਰ ਪੱਡਾ,ਪ੍ਰਧਾਨ ਕਪੂਰਥਲਾ ਜਸਵਿੰਦਰ ਬਿੱਟਾ,ਪਾਸਟਰ ਮਲੂਕ, ਮੀਤ ਪ੍ਰਧਾਨ ਕਪੂਰਥਲਾ ਸੋਨੂੰ ਆਦਿ ਹਾਜ਼ਰ ਸਨ।










