Tuesday, October 13, 2026
Home Crime ਦੋ ਵਾਹਨਾਂ ਵਿਚਕਾਰ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਦੋ ਵਾਹਨਾਂ ਵਿਚਕਾਰ ਟੱਕਰ, ਜਾਨੀ ਨੁਕਸਾਨ ਤੋਂ ਬਚਾਅ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਵਿੱਚ ਚੁਨਮੁਨ ਚੌਕ ਬੀਤੀ ਰਾਤ ਤੇਜ਼ ਰਫ਼ਤਾਰ SUV ਨੇ ਇਕ ਅਲਟੋ ਕਾਰ ਨੂੰ ਟੱਕਰ ਮਾਰ ਦਿੱਤੀ ਹੈ। ਇਹ ਟੱਕਰ ਬਹੁਤ ਹੀ ਭਿਆਨਕ ਸੀ। ਇਸ ਵਿੱਚ ਦੋਵੇਂ ਵਾਹਨ ਨੁਕਸਾਨੇ ਗਏ। ਰਾਹਗੀਰਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪੁਲਿਸ ਪਹੁੰਚ ਗਈ ਤੇ ਵਾਹਨਾਂ ਨੂੰ ਸਾਈਡ ਤੇ ਕੀਤਾ ਗਿਆ।

Advertisements

ਕਾਰ ਚਾਲਕ, ਰਮੇਸ਼, ਜੋ ਕਿ ਰਾਮਾ ਮੰਡੀ ਦਾ ਰਹਿਣ ਵਾਲਾ ਹੈ, ਨੇ ਦੱਸਿਆ ਕਿ ਉਹ ਰਾਮਾ ਮੰਡੀ ਤੋਂ ਕਿਰਾਏ ਦੀ ਕਾਰ ਵਿੱਚ ਵਾਪਸ ਆ ਰਿਹਾ ਸੀ ਜਦੋਂ ਉਸਨੂੰ ਕੂਲ ਰੋਡ ਤੋਂ ਆ ਰਹੀ ਇੱਕ ਸਕਾਰਪੀਓ ਨੇ ਟੱਕਰ ਮਾਰ ਦਿੱਤੀ। ਟੱਕਰ ਵਿੱਚ ਉਸਦੀ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਸਨੇ ਕਿਹਾ ਕਿ SUV ਇੱਕ ਮਹਿਲਾ ਚਲਾ ਰਹੀ ਸੀ, ਜਿਸਨੇ ਆਪਣੇ ਪਰਿਵਾਰ ਨੂੰ ਮੌਕੇ ‘ਤੇ ਬੁਲਾਇਆ ਅਤੇ ਉੱਥੋਂ ਚਲੀ ਗਈ। ਰਾਹਗੀਰਾਂ ਨੇ ਦੱਸਿਆ ਕਿ ਸਕਾਰਪੀਓ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਅਤੇ ਕਾਰ ਵਿੱਚ ਇਕੱਲੀ ਮਹਿਲਾ ਹੀ ਸੀ।

ਇਸ ਦੌਰਾਨ, ਪੁਲਿਸ ਸਟੇਸ਼ਨ ਤੋਂ ਮੌਕੇ ‘ਤੇ ਪਹੁੰਚੇ ਏਐੱਸਆਈ ਨਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਚੁਨਮੁਨ ਮਾਲ ਦੇ ਨੇੜੇ ਸੜਕ ਕਿਨਾਰੇ ਹਾਦਸੇ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚੇ ਅਤੇ ਦੇਖਿਆ ਕਿ ਦੋਵਾਂ ਗੱਡੀਆਂ ਨੁਕਸਾਨੀਆਂ ਗਈਆਂ ਸਨ। ਦੋਵੇਂ ਗੱਡੀਆਂ ਨੂੰ ਸੜਕ ਤੋਂ ਹਟਾਇਆ ਜਾ ਰਿਹਾ ਹੈ। ਦੋਵਾਂ ਗੱਡੀ ਚਾਲਕਾਂ ਦਾ ਬਚਾਅ ਹੋ ਗਿਆ ਹੈ। ਗੱਡੀ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here