ਤੰਬਾਕੂ ਵਿਰੋਧੀ ਐਕਟ ਤਹਿਤ 29 ਜਾਣਿਆ ਦੇ ਕੱਟੇ ਚਲਾਨ, 5 ਹਜ਼ਾਰ ਰੁਪਏ ਜ਼ੁਰਮਾਨਾ ਵਸੂਲ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼) ਰਿਪੋਰਟ- ਗੁਰਜੀਤ ਸੋਨੂੰ।  ਤੰਬਾਕੂਨੋਸ਼ੀ ਵਿਰੁੱਧ ਬਣੇ ਕੋਟਪਾ ਐਕਟ ਤਹਿਤ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਨੂ ਸੂਦ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ, ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ  ਮਹੀਨਾ ਅਪ੍ਰੈਲ ਅਤੇ ਮਈ 2018 ਦੌਰਾਨ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਮੁਹਿੰਮ ਨੂੰ ਯੂਥ ਅਗੇਂਸਟ ਟੋਬੈਕੋ ਦਾ ਨਾਮ ਦਿੱਤਾ ਗਿਆ ਹੈ। ਇਸ ਮੁਹਿੰਮ ਦਾ ਮੁੱਖ ਟੀਚਾ ਯੂਵਾ ਵਰਗ ਅਤੇ ਵਿਸ਼ੇਸ਼ਕਰ ਨਾਬਾਲਿਗਾਂ ਨੂੰ ਤੰਬਾਕੂਨੋਸ਼ੀ ਵਰਗੀ ਜਾਨਲੇਵਾ ਲੱਤ ਤੋਂ ਦੂਰ ਰੱਖਣਾ ਹੈ। ਤੰਬਾਕੂਨੋਸ਼ੀ ਦੇ ਸੇਵਨ ਤੋਂ ਪੈਦਾ ਹੋਣ ਵਾਲੀਆਂ ਸਿਹਤ ਸਬੰਧੀ ਪੇਚਦੀਗੀਆਂ ਕਾਰਣ ਹਰ ਸਾਲ ਬਹੁਤ ਸਾਰੇ ਲੋਕ ਆਪਣੀ ਕੀਮਤੀ ਜਾਨ ਗਵਾਂ ਲੈਂਦੇ ਹਨ।

Advertisements

ਇਸ ਲਈ ਆਮ ਨਾਗਰਿਕਾਂ ਨੂੰ ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਮੁਹਿੰਮ ਤਹਿਤ ਜ਼ਿਲ•ੇ ਦੇ ਸਮੂਹ ਸਰਕਾਰੀ ਦਫਤਰਾਂ ਨੂੰ ਚਬਾਉਣ ਵਾਲੇ ਤੰਬਾਕੂਯੁਕਤ ਪਦਾਰਥਾਂ ਤੋਂ ਮੁਕਤ ਬਣਾਉਣ ਦੇ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਜਿਲ•ਾ ਹੁਸ਼ਿਆਰਪੁਰ ਪਹਿਲਾਂ ਤੋਂ ਹੀ ਤੰਬਾਕੂਧੂੰਆਂ ਮੁਕਤ ਘੋਸ਼ਿਤ ਹੋ ਚੁੱਕਾ ਹੈ। ਲੇਕਿਨ ਮਾਈਗ੍ਰੇਟਰੀ ਆਬਾਦੀ ( ਪ੍ਰਵਾਸੀ ਪਰਿਵਾਰਾਂ) ਵਿੱਚ ਅਜੇ ਵੀ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਕਿ ਚਬਾਉਣ ਵਾਲੇ ਤੰਬਾਕੂਯੁਕਤ ਪਦਾਰਥਾਂ ਦੀ ਵਰਤੋਂ ਵੱਧ ਕਰਦੇ ਹਨ। ਇਹ ਮੁਹਿੰਮ ਅੰਤਰਰਾਸ਼ਟਰੀ ਨੋ ਤੰਬਾਕੂ ਦਿਵਸ 31 ਮਈ ਨੂੰ ਸਮਰਿਪਤ ਹੋਵੇਗੀ। ਸਿੱਖਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਵੀ ਤੰਬਾਕੂ ਦੇ ਸੇਵਨ ਦੇ ਦੁਸ਼ਪ੍ਰਭਾਵਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ। ਸਿਵਲ ਸਰਜਨ ਵੱਲੋਂ ਜ਼ਿਲ•ਾ  ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਦੇਸ਼ ਦਾ ਭਵਿੱਖ ਮੰਨੀ ਜਾਣ ਵਾਲੀ ਨੋਜਵਾਨ ਪੀੜੀ ਨੂੰ ਤੰਬਾਕੂਨੋਸ਼ੀ ਤੋਂ ਬਚਾਉਣ ਲਈ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਜ਼ਰੂਰ ਦੇਣ। ਕਿਉਂਕਿ ਤੰਬਾਕੂ ਹੀ ਉਹ ਪਦਾਰਥ ਹੈ ਜੋ ਵਿਅਕਤੀ ਨੂੰ ਹੌਲੀ-ਹੌਲੀ ਹੋਰਨਾਂ ਨਸ਼ਿਆਂ ਵੱਲ ਵੀ ਤੋਰ ਦਿੰਦਾ ਹੈ।
ਕੋਟਪਾ ਐਕਟ ਅਧੀਨ ਜ਼ਿਲ•ਾ ਨੋਡਲ ਅਫਸਰ ਤੰਬਾਕੂ ਕੰਟਰੋਲ ਸੈਲ ਡਾ. ਸੁਨੀਲ ਅਹੀਰ ਦੀ ਅਗਵਾਈ ਵਿੱਚ ਗਠਿਤ ਟੀਮ ਦੇ ਮੈਂਬਰਾਨ ਵੱਲੋਂ ਹੁਸ਼ਿਆਰਪੁਰ ਸ਼ਹਿਰੀ ਖੇਤਰ ਦੇ ਇਲਾਕਿਆਂ ਸਬਜ਼ੀ ਮੰਡੀ, ਰੇਲਵੇ ਰੋਡ, ਸੁਤਹਿਰੀ ਰੋਡ, ਊਨਾ ਰੋਡ, ਮਾਲ ਰੋਡ, ਭੰਗੀ ਚੋਅ, ਮਾਡਲ ਟਾਊਨ ਅਤੇ ਬਲਬੀਰ ਕਲੋਨੀ ਆਦਿ ਇਲਾਕਿਆਂ ਵਿੱਚ ਜਾ ਕੇ ਕੋਟਪਾ ਐਕਟ ਦੀਆਂ ਧਾਰਾਵਾਂ-4, 6-ਏ ਅਤੇ 6-ਬੀ ਦੀ ਉਲੰਘਣਾ ਪਾਏ ਜਾਣ ਤੇ ਕੁੱਲ 29 ਚਲਾਨ ਕੱਟੇ ਗਏ ਅਤੇ 5000 ਰੁਪਏ ਜ਼ੁਰਮਾਨਾ ਵਸੂਲ ਪਾਇਆ ਗਿਆ।

ਡਾ. ਅਹੀਰ ਨੇ ਦੱਸਿਆ ਕਿ ਚਲਾਨ ਕੱਟੇ ਜਾਣ ਤੋਂ ਇਲਾਵਾ ਆਮ ਲੋਕਾਂ ਨੂੰ ਕੋਟਪਾ ਦੀਆਂ ਸਮੂਹ ਧਾਰਾਵਾਂ ਤੋਂ ਜਾਣੂ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਅਗਾਂਹ ਤੋਂ ਅਜਿਹਾ ਨਾਂ ਹੋ ਸਕੇ। ਉਹਨਾਂ ਕਿਹਾ ਕਿ ਆਮ ਲੋਕ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਕਿਸੇ ਵੀ ਜਨਤਕ  ਜਗ•ਾ ਤੇ ਸਿਗਰੇਟਨੋਸ਼ੀ ਨਾਂ ਕੀਤੀ ਜਾਵੇ ਕਿਉਂਕਿ ਇਸਦਾ ਧੂੰਆਂ ਸਵੱਸਥ ਵਿਅਕਤੀਆਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲੈਂਦਾ ਹੈ ਤੇ ਸਿਹਤ ਤੇ ਮਾੜਾ ਅਸਰ ਪਾਉਂਦਾ ਹੈ। ਇਸ ਲੱਤ ਦੇ ਸ਼ਿਕਾਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਪਣੇ ਸਪੰਰਕ ਵਿੱਚ ਆਉਣ ਵਾਲੇ ਹੋਰਨਾਂ  ਵਿਅਕਤੀਆਂ ਨੂੰ ਤੰਬਾਕੂਨੋਸ਼ੀ ਦੀ ਆਦਤ ਤੋਂ ਛੁਟਕਾਰਾ ਦਿਲਾਉਣ ਲਈ ਜ਼ਿਲ•ਾ ਹਸਪਤਾਲ ਦੇ ਤੰਬਾਕੂ ਛੁਡਾਉ ਕੇਂਦਰ ਵਿਖੇ ਕਾਉਂਸਲਿੰਗ ਕਰਵਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here