Saturday, October 24, 2026
Home Punjab ਅਲਾਇੰਸ ਕਲੱਬ ਕਪੂਰਥਲਾ ਵੱਲੋਂ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਮਦਦ...

ਅਲਾਇੰਸ ਕਲੱਬ ਕਪੂਰਥਲਾ ਵੱਲੋਂ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਮਦਦ ਕੀਤੀ ਗਈ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਅਲਾਇੰਸ ਕਲੱਬ ਕਪੂਰਥਲਾ ਕਿੰਗਸ ਵੱਲੋਂ ਮਿਤੀ 11 ਮਾਰਚ 2026 ਨੂੰ ਪ੍ਰੋਜੈਕਟ ਕੀਤਾ ਗਿਆ ਜਿਸ ਵਿੱਚ ਕਲੱਬ ਵੱਲੋਂ ਇੱਕ ਲੋੜਵੰਦ ਗਰੀਬ ਪਰਿਵਾਰ ਦੀ ਬੇਟੀ ਦੇ ਵਿਆਹ ਲਈ ਪਰਿਵਾਰ ਦੀ ਲੋੜ ਅਨੁਸਾਰ ਗਰਮੀਆਂ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਕੂਲਰ ਦੇ ਕੇ ਪਰਿਵਾਰ ਦੀ ਮਦਦ ਕੀਤੀ ਗਈ। ਇਸ ਪ੍ਰੋਜੈਕਟ ਵਿੱਚ ਵਿਸ਼ੇਸ਼ ਤੌਰ ਤੇ ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਗਵਰਨਰ, ਐਲੀ ਜਸਰਮਨਦੀਪ ਸਿੰਘ ਪ੍ਰਧਾਨ, ਐਲੀ ਪ੍ਰੀਤਪਾਲ ਸਿੰਘ ਜਨਰਲ ਸਕੱਤਰ, ਐਲੀ ਮਨਦੀਪ ਸਿੰਘ, ਐਲੀ ਸੰਦੀਪ ਅਟਵਾਲ, ਐਲੀ ਮਹਿੰਦਰ ਕੁਮਾਰ ਸ਼ਰਮਾ, ਐਲੀ ਐਰੀ, ਐਲੀ ਹਰਮਨਦੀਪ ਸਿੰਘ ਸਹਿਗਲ, ਐਲੀ ਜਗਮੀਤ ਸਿੰਘ ਅਤੇ ਐਲੀ ਕਾਬਲ ਸਿੰਘ ਨੇ ਆਪਣਾ ਵਿਸ਼ੇਸ਼ ਯੋਗਦਾਨ ਦੇ ਕੇ ਇਸ ਪ੍ਰੋਜੈਕਟ ਨੂੰ ਕਾਮਯਾਬ ਕੀਤਾ। ਇਸ ਮੌਕੇ ਐਲੀ ਜਸਰਮਨਦੀਪ ਸਿੰਘ ਪ੍ਰਧਾਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਦੀ ਲਗਾਤਾਰਤਾ ਵਿੱਚ ਇੱਕ ਹੋਰ ਪ੍ਰੋਜੈਕਟ ਲਿਆਂਦਾ ਗਿਆ ਹੈ।

Advertisements

ਉਹਨਾਂ ਨੇ ਦੱਸਿਆ ਕੀ ਲੋੜਵੰਦ ਪਰਿਵਾਰ ਵੱਲੋਂ ਕਲੱਬ ਨਾਲ ਸੰਪਰਕ ਕੀਤਾ ਗਿਆ ਸੀ ਕਿ ਉਹਨਾਂ ਨੂੰ ਬੇਟੀ ਦੇ ਵਿਆਹ ਲਈ ਮਦਦ ਦੀ ਲੋੜ ਹੈ, ਜਿਸ ਤੇ ਸਮੂਹ ਕਲੱਬ ਮੈਂਬਰਾਂ ਦੀ ਸਹਿਮਤੀ ਨਾਲ ਇਹ ਪ੍ਰੋਜੈਕਟ ਕੀਤਾ ਗਿਆ ਹੈ ਅਤੇ ਉਹ ਸਮੂਹ  ਮੈਂਬਰਸ ਦਾ ਧੰਨਵਾਦ ਕਰਦਨਾਂ  ਸਦਕਾ ਇਹ ਪ੍ਰੋਜੈਕਟ ਕਰਨ ਵਿੱਚ ਕਲੱਬ ਕਾਮਯਾਬ ਹੋਇਆ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਨਵੇਂ ਵਿੱਤੀ ਸਾਲ 2026-27 ਵਿੱਚ ਕਲੱਬ ਵੱਲੋਂ ਸਹਿਮਤੀ ਨਾਲ ਐਲੀ ਹਰਮਨਦੀਪ ਸਿੰਘ ਸਹਿਗਲ ਨੂੰ ਪ੍ਰਧਾਨ ਚੁਣਿਆ ਗਿਆ ਹੈ, ਜਿਸ ਤੇ ਉਹ ਨਵੇਂ ਪ੍ਰਧਾਨ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਨ ਕਿ ਉਹਨਾਂ ਦੇ ਸਾਰੇ ਮੈਂਬਰ ਇਸ ਸਾਲ ਨਾਲੋਂ ਵੀ ਵੱਧ ਚੜ ਕੇ ਪ੍ਰੋਜੈਕਟ ਲਿਆਉਂਦੇ ਰਹਿਣਗੇ ਤਾਂ ਜੋ ਮਨੁੱਖਤਾ ਦੀ ਸੇਵਾ ਨਿਰਵਿਘਨ ਚਲਦੀ ਰਹੇ ਤੇ ਉਹਨਾਂ ਨੇ ਨਵੀਂ ਚੁਣੀ ਹੋਈ ਟੀਮ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। 

ਐਲੀ ਪਵਨਜੀਤ ਸਿੰਘ ਵਾਲੀਆ ਸਾਬਕਾ ਡਿਸਟਰਿਕਟ ਗਵਰਨਰ ਵੱਲੋਂ ਅਲਾਇੰਸ ਕਲੱਬ ਕਪੂਰਥਲਾ (ਕਿੰਗਸ) ਵੱਲੋਂ ਕੀਤੇ ਗਏ ਇਸ ਨੇਕ ਪ੍ਰੋਜੈਕਟ ਦੀ ਸ਼ਲਾਗਾ ਕਰਦੇ ਹੋਏ ਉਹਨਾਂ ਨੇ ਸਮੂਹ ਮੈਂਬਰਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਅੱਗੇ ਚੁਣੀ ਹੋਈ ਨਵੀਂ ਟੀਮ ਦੇ ਪ੍ਰਧਾਨ ਐਲੀ ਹਰਮਨਦੀਪ ਸਿੰਘ ਸਹਿਗਲ ਨੂੰ ਵੀ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਐਲੀ ਹਰਮਨਦੀਪ ਸਿੰਘ ਸਹਿਗਲ ਮਨੁੱਖਤਾ ਦੀ ਸੇਵਾ ਦੀ ਲਗਾਤਾਰ ਵਿੱਚ ਵੱਧ ਤੋਂ ਵੱਧ ਕੰਮ ਕਰਨਗੇ ਅਤੇ ਉਹਨਾਂ ਨੇ ਨਵੀਂ ਚੋਣੀ ਹੋਈ ਪੂਰੀ ਟੀਮ ਨੂੰ  ਸ਼ੁਭਕਾਮਨਾਵਾਂ ਦਿੱਤੀਆਂ। ਅੰਤ ਵਿੱਚ ਇਸ ਪ੍ਰੋਜੈਕਟ ਵਿੱਚ ਸ਼ਾਮਿਲ ਹੋਏ ਸਮੂਹ ਮੈਂਬਰਾਂ ਦਾ ਐਲੀ ਮਨਦੀਪ ਸਿੰਘ ਵੱਲੋਂ ਧੰਨਵਾਦ ਕੀਤਾ।

LEAVE A REPLY

Please enter your comment!
Please enter your name here