Friday, October 23, 2026
Home Crime 3 ਸਾਲ ਦੇ ਮਾਸੂਮ ਬੱਚੇ ਦੇ ਪੇਟ ‘ਚ ਲੱਗੀ ਗੋਲੀ, ਹਾਲਤ ਨਾਜ਼ੁਕ

3 ਸਾਲ ਦੇ ਮਾਸੂਮ ਬੱਚੇ ਦੇ ਪੇਟ ‘ਚ ਲੱਗੀ ਗੋਲੀ, ਹਾਲਤ ਨਾਜ਼ੁਕ

ਮੋਗਾ (ਦ ਸਟੈਲਰ ਨਿਊਜ਼)। ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਵੇਖਣ ਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਹੀ ਮੋਗੇ ਦੇ ਕਿਸ਼ਨਪੁਰਾ ਮੁਹੱਲਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ 3 ਸਾਲ ਦੇ ਮਾਸੂਮ ਬੱਚੇ ਦੇ ਪੇਟ ਵਿਚ ਗੋਲੀ ਲਗਣ ਦੀ ਖਬਰ ਹੈ। ਜਾਣਕਾਰੀ ਅਨੁਸਾਰ, ਘਰ ਦੇ ਮਾਲਕ ਕੋਲ ਇੱਕ ਸੁਰੱਖਿਆ ਗਾਰਡ ਸੀ, ਜਿਸ ਕੋਲ ਰਾਈਫਲ ਸੀ। 3 ਸਾਲ ਦਾ ਬੱਚਾ, ਜੋ ਕਿ ਨਰਸਰੀ ਦਾ ਵਿਦਿਆਰਥੀ ਸੀ, ਪੇਪਰ ਦੇਣ ਤੋਂ ਬਾਅਦ ਸਕੂਲ ਤੋਂ ਵਾਪਸ ਆਇਆ ਸੀ ਅਤੇ ਅਚਾਨਕ ਰਾਈਫਲ ਨਾਲ ਛੇੜਛਾੜ ਕਰਨ ਲੱਗ ਪਿਆ।

Advertisements

ਇਸੇ ਦੌਰਾਨ ਰਾਈਫਲ ਵਿੱਚੋਂ ਗੋਲੀ ਚੱਲ ਗਈ ਅਤੇ ਉਹ ਬੱਚੇ ਦੇ ਪੇਟ ਵਿੱਚ ਲਗ ਗਈ। ਬੱਚੇ ਨੂੰ ਇਲਾਜ ਲਈ ਸਥਾਨਕ ਮੈਡੀਸਿਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here