
ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਸ਼ਿਮਲਾਪੁਰੀ ਤੋਂ ਇਕ ਦਿਲ-ਦਿਲਹਾ ਦੇਣ ਵਾਲਾ ਮਾਮਾਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿੱਜੀ ਹਸਪਤਾਲ ਵਿੱਚ 25 ਸਾਲਾ ਗਰਭਵਤੀ ਕੁੜੀ ਦੀ ਮੌਤ ਹੋ ਗਈ ਹੈ, ਜਿਸ ਕਾਰਨ ਗੁੱਸੇ ਵਿੱਚ ਆਏ ਪਰਿਵਾਰ ਨੇ ਸੀਰਤ ਹਸਪਤਾਲ ਦੇ ਬਾਹਰ ਧਰਨਾ ਲਗਾਇਆ ਗਿਆ। ਹਸਪਤਾਲ ਦੇ ਬਾਹਰ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ‘ਤੇ ਲਾਪਰਵਾਹੀ ਦੇ ਅਰੋਪ ਲਗਾਏ ਹਨ। ਉਨ੍ਹਾਂ ਨੇ ਆਰੋਪ ਲਗਾਇਆ ਹੈ ਕਿ ਡਾਕਟਰਾਂ ਨੇ ਸਮੇਂ ‘ਤੇ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ, ਜਿਸ ਕਾਰਨ ਕੁੜੀ ਦੀ ਹੋ ਗਈ। ਮ੍ਰਿਤਕ ਦੀ ਪਛਾਣ ਨਾਜ਼ੀਆ ਪਰਵੀਨ ਵੱਜੋਂ ਹੋਈ ਹੈ, ਜਿਸਦੀ ਉਮਰ 25 ਸਾਲਾ ਦੀ ਸੀ, ਉਸਦੀ ਸਿਜੇਰੀਅਨ ਡਿਲੀਵਰੀ ਹੋਈ ਸੀ।

ਮਿਲੀ ਜਾਣਕਾਰੀ ਅਨੁਸਾਰ, ਨਾਜ਼ੀਆ ਦਾ ਵਿਆਹ 24 ਅਪ੍ਰੈਲ, 2024 ਨੂੰ ਮੁਹੰਮਦ ਸ਼ਮਸ਼ੇਰ ਅਲੀ ਨਾਲ ਹੋਇਆ ਸੀ। ਨਾਜ਼ੀਆ ਮੂਲ ਰੂਪ ਵਿੱਚ ਮਹਿਲ ਕਲਾਂ ਦੀ ਰਹਿਣ ਵਾਲੀ ਸੀ। ਮ੍ਰਿਤਕਾ ਦੇ ਸਹੁਰੇ, ਮਿੱਠੂ ਮੁਹੰਮਦ ਨੇ ਕਿਹਾ ਕਿ ਨਾਜ਼ੀਆ ਅੱਠ ਮਹੀਨਿਆਂ ਦੀ ਗਰਭਵਤੀ ਸੀ। ਉਸਦੇ ਖੂਨ ਦੇ ਸੈੱਲ ਘੱਟ ਗਏ ਸਨ, ਜਿਸ ਕਾਰਨ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੀ ਇੱਕ ਨਰਸ ਵੱਲੋਂ ਉਸਦੀ ਨਿਗਰਾਨੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਨਰਸ ਦੀ ਸਲਾਹ ‘ਤੇ ਨਾਜ਼ੀਆ ਨੂੰ 3 ਅਪ੍ਰੈਲ ਨੂੰ ਗਿੱਲ ਰੋਡ ‘ਤੇ ਸੀਰਤ ਹਸਪਤਾਲ ਲਿਆਂਦਾ ਗਿਆ। ਫਿਰ ਉਸਨੂੰ ਵਾਪਸ ਮਲੇਰਕੋਟਲਾ ਲਿਜਾਇਆ ਗਿਆ। ਇਲਾਜ ਤੋਂ ਬਾਅਦ ਕੁਲਵਿੰਦਰ ਨੇ ਦੂਜਾ ਸਕੈਨ ਕਰਵਾਉਣ ਦੀ ਬੇਨਤੀ ਕੀਤੀ ਅਤੇ ਬਾਅਦ ਵਿੱਚ ਉਸਨੂੰ 5 ਤਰੀਕ ਨੂੰ ਹਸਪਤਾਲ ਵਾਪਸ ਲਿਆਂਦਾ ਗਿਆ।
ਪਰਿਵਾਰ ਦਾ ਆਰੋਪ ਹੈ ਕਿ ਡਾਕਟਰਾਂ ਨੇ ਕਿਹਾ ਕਿ ਬੱਚਾ ਇੱਥੇ ਠੀਕ ਨਹੀਂ ਹੈ। ਇਸ ਲਈ ਉਸਨੂੰ ਬੱਚਿਆਂ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ, ਨਾਜ਼ੀਆ ਪੂਰੀ ਤਰ੍ਹਾਂ ਠੀਕ ਸੀ, ਪਰ ਅਚਾਨਕ ਰਾਤ ਨੂੰ ਪਰਿਵਾਰ ਨੂੰ ਦੱਸਿਆ ਗਿਆ ਕਿ ਉਸਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਸਦੀ ਮੌਤ ਹੋ ਗਈ।
ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਹਾਲਾਤ ਨੂੰ ਕਾਬੂ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਹਸਪਤਾਲ ਦੇ ਸਟਾਫ ‘ਤੇ ਇਲਾਜ ਵਿੱਚ ਲਾਪਰਵਾਹੀ ਅਤੇ ਲਾਪਰਵਾਹੀ ਦਾ ਆਰੋਪ ਲਗਾਇਆ ਹੈ।












