Tuesday, October 27, 2026
Home Punjab ਕਬਾੜ ਦੀ ਦੁਕਾਨ ਹੋਇਆ ਧਮਾਕਾ, 1 ਕਰਮਚਾਰੀ ਦੀ ਮੌਤ, ਦੂਜਾ ਜ਼ਖਮੀ

ਕਬਾੜ ਦੀ ਦੁਕਾਨ ਹੋਇਆ ਧਮਾਕਾ, 1 ਕਰਮਚਾਰੀ ਦੀ ਮੌਤ, ਦੂਜਾ ਜ਼ਖਮੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਦੇ ਹੰਬੜਾ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਸਕ੍ਰੈਪ ਦੀ ਦੁਕਾਨ ‘ਤੇ ਇੱਕ ਵੱਡਾ ਧਮਾਕਾ ਹੋਇਆ। ਇਹ ਘਟਨਾ ਬਾਂਸਲ ਸਕ੍ਰੈਪ ਦੀ ਦੁਕਾਨ ‘ਤੇ ਵਾਪਰੀ, ਜਿਸ ਵਿੱਚ ਇੱਕ ਕਰਮਚਾਰੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ।

Advertisements

ਚਸ਼ਮਦੀਦਾਂ ਅਨੁਸਾਰ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਦੀ ਗੂੰਜ ਦੂਰ-ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਐਂਬੂਲੈਂਸ ਬੁਲਾਈ ਗਈ। ਦੋਵੇਂ ਮਜਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰੰਤੂ ਡਾਕਟਰਾਂ ਨੇ ਚੰਦਨ ਕੁਮਾਰ (40) ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਬਾਬਾ ਫੂਲ ਪਾਸਵਾਨ (60) ਦਾ ਇਲਾਜ ਚੱਲ ਰਿਹਾ ਹੈ।

ਪੁਲਿਸ ਦੀ ਮੁੱਢਲੀ ਜਾਂਚ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਦੁਕਾਨ ਦੇ ਮਾਲਕ ਸ਼ਿਵ ਕੁਮਾਰ ਨਿੱਬੀ ਦੇ ਦੋ ਕਰਮਚਾਰੀ ਕਬਾੜ ਵਿੱਚੋਂ ਸਕ੍ਰੈਪ ਹਟਾਉਣ ਲਈ ਅੱਗ ਲਾ ਕੇ ਕੰਮ ਕਰ ਰਹੇ ਸਨ। ਇਸ ਦੌਰਾਨ, ਉਨ੍ਹਾਂ ਵੱਲੋਂ ਕੋਈ ਜਲਣਸ਼ੀਲ ਚੀਜ਼ ਅਚਾਨਕ ਸੁੱਟੀ ਗਈ, ਜਿਸ ਨਾਲ ਇੱਕ ਸ਼ਕਤੀਸ਼ਾਲੀ ਧਮਾਕਾ ਹੋਇਆ। ਦੋਵੇਂ ਕਰਮਚਾਰੀ ਸਿੱਧੇ ਧਮਾਕੇ ਦੀ ਲਪੇਟ ਵਿੱਚ ਆ ਗਏ।

ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਸੀਸੀਟੀਵੀ ਫੁਟੇਜ ਤੋਂ ਸਪੱਸ਼ਟ ਤੌਰ ‘ਤੇ ਪਤਾ ਚੱਲਦਾ ਹੈ ਕਿ ਧਮਾਕਾ ਅੱਗ ਵਿੱਚ ਕੁਝ ਸੁੱਟਣ ਤੋਂ ਬਾਅਦ ਹੋਇਆ ਹੈ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਫੋਰੈਂਸਿਕ ਅਤੇ ਪੁਲਿਸ ਟੀਮਾਂ ਵੱਲੋਂ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here