Monday, September 28, 2026
Home Crime ਔਨਲਾਈਨ ਗੇਮਿੰਗ ‘ਚ ਘਾਟਾ ਪੈਣ ਕਾਰਨ 3 ਦੋਸਤਾਂ ਨੇ ਨਿਗਲਿਆ ਜ਼ਹਿਰ, 2...

ਔਨਲਾਈਨ ਗੇਮਿੰਗ ‘ਚ ਘਾਟਾ ਪੈਣ ਕਾਰਨ 3 ਦੋਸਤਾਂ ਨੇ ਨਿਗਲਿਆ ਜ਼ਹਿਰ, 2 ਦੀ ਮੌਤ

ਨਵਾਂਸ਼ਹਿਰ (ਦ ਸਟੈਲਰ ਨਿਊਜ਼)। ਨਵਾਂਸ਼ਹਿਰ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਪਿੰਡ ਗੜਪੁਰਾਣਾ ‘ਚ ਤਿੰਨ ਨੌਜਵਾਨਾਂ ਦੋਸਤਾਂ ਵੱਲੋਂ ਇਕੱਠੇ ਜ਼ਹਿਰ ਖਾਧਾ ਗਿਆ ਹੈ, ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿੰਡ ਦੇ ਸਰਪੰਚ ਹਰਦੀਪ ਸਿੰਘ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨੇ ਦੋਸਤ ਆਪਸ ਵਿੱਚ ਇਕੱਠੇ ਰਹਿੰਦੇ ਸਨ। ਇਹਨਾਂ ਵਿੱਚੋਂ ਇੱਕ ਨੌਜਵਾਨ ਨੇ ਮੋਬਾਇਲ ਉੱਤੇ ਕੋਈ ਗੇਮ ਖੇਡੀ ਸੀ, ਜਿਸ ਵਿੱਚ ਉਹ ਕਾਫੀ ਪੈਸੇ ਹਾਰ ਗਿਆ। ਇਨ੍ਹਾਂ ਪੈਸੇ ਹਾਰਨ ਦੀ ਗੱਲ ਕਾਰਨ ਘਰਦਿਆਂ ਦੇ ਡਰ ਤੋਂ ਇਨ੍ਹਾਂ ਨੌਜਵਾਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ। ਉਧਰ, ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਨੌਜਵਾਨ ਗੇਮ ‘ਚ ਲੱਖਾਂ ਰੁਪਏ ਹਾਰ ਗਿਆ ਸੀ। ਇਸ ਕਾਰਨ ਉਹ ਬਹੁਤ ਘਬਰਾ ਗਿਆ ਸੀ ਅਤੇ ਉਸ ਨੇ ਜ਼ਹਿਰ ਖਾਣ ਦੀ ਗੱਲ ਆਪਣੇ ਦੋਸਤਾਂ ਨੂੰ ਦੱਸੀ, ਜਿਸ ਪਿੱਛੋਂ ਤਿੰਨਾਂ ਨੇ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ।

Advertisements

ਨਵਾਂਸ਼ਹਿਰ ਦੇ ਗੜ੍ਹ ਪੁਰਾਣਾ ਪਿੰਡ ਦਾ ਰਹਿਣ ਵਾਲਾ ਦਿਲਪ੍ਰੀਤ (22) ਲੰਬੇ ਸਮੇਂ ਤੋਂ ਔਨਲਾਈਨ ਗੇਮ ਖੇਡ ਰਿਹਾ ਸੀ। ਉਸਨੂੰ ਲਗਾਤਾਰ ਨੁਕਸਾਨ ਝੱਲਣਾ ਪਿਆ ਅਤੇ ਉਸ ਉੱਤੇ ਲੱਖਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ। ਉਹ ਆਪਣੀ ਵਿਗੜਦੀ ਵਿੱਤੀ ਸਥਿਤੀ ਕਾਰਨ ਮਾਨਸਿਕ ਤਣਾਅ ਤੋਂ ਪੀੜਤ ਸੀ। ਤਿੰਨਾਂ ਨੌਜਵਾਨਾਂ ਦੇ ਸਲਫਾਸ ਨਿਗਲਣ ਦਾ ਪਤਾ ਲੱਗਣ ‘ਤੇ ਲੋਕਾਂ ਨੂੰ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ, ਪਰੰਤੂ ਇੱਕ 13 ਸਾਲਾ ਨੌਜਵਾਨ ਪਰਮਜੀਤ ਸਿੰਘ ਖਾਲਸਾ ਦੀ ਮੌਤ ਹੋ ਗਈ, ਜਦਕਿ ਇੱਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਦਕਿ ਤੀਜੇ ਦੋਸਤ ਮਨਿੰਦਰ ਦੀ ਹਾਲਤ ਖਤਰੇ ਤੋਂ ਬਾਹਰ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਨੌਜਵਾਨ ‘ਤੇ ਕਰਜ਼ੇ ਅਤੇ ਸਲਫਾਸ ਨਿਗਲਣ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here