Friday, October 23, 2026
Home Punjab ਪਿੰਡ ਕਾਦੀਆ ਰਾਜਪੂਤਾਂ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਡੈਲੀਗੇਸ਼ਨ ਮੀਟਿੰਗ ਦਾ ਆਯੋਜਨ

ਪਿੰਡ ਕਾਦੀਆ ਰਾਜਪੂਤਾਂ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਡੈਲੀਗੇਸ਼ਨ ਮੀਟਿੰਗ ਦਾ ਆਯੋਜਨ

ਬਟਾਲਾ (द स्टैलर न्यूज़)। ਕ੍ਰਿਸਚੀਅਨ ਨੈਸ਼ਨਲ ਫਰੰਟ ਦੀ ਡੈਲੀਗੇਸ਼ਨ ਮੀਟਿੰਗ ਦਾ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਕਾਦੀਆ ਰਾਜਪੂਤਾਂ ਵਿਖੇ ਕੀਤਾ ਗਿਆ ਆਯੋਜਨ।ਇਸ ਮੀਟਿੰਗ ਦੀ ਪ੍ਰਧਾਨਗੀ ਇਕਾਈ ਦੇ ਪ੍ਰਧਾਨ ਗੌਤਮ ਮਸੀਹ,ਸਰਦੂਲ ਮਸੀਹ,ਮੁਖਤਿਆਰ ਮਸੀਹ ਅਤੇ ਪੂਰੀ ਟੀਮ ਨੇ ਜ਼ਿਲਾ ਪ੍ਰਧਾਨ ਸਾਹਿਬ ਮਸੀਹ, ਜ਼ਿਲ੍ਹਾ ਯੂਥ ਪ੍ਰਧਾਨ ਰਾਕੇਸ਼ ਗਿੱਲ ਅਤੇ ਹਲਕਾ ਪ੍ਰਧਾਨ ਰਿੰਕੂ ਮਸੀਹ ਦੇ ਸਹਿਯੋਗ ਨਾਲ ਕੀਤੀ।ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਿੰਡ ਦਬੁਰਜੀ ਦੀ 5ਮੈਬਰੀ ਇਕਾਈ ਦਾ ਲਖਵਿੰਦਰ ਪ੍ਰਧਾਨ,ਧਰਮ ਮਸੀਹ ਮੀਤ ਪ੍ਰਧਾਨ,ਰਖਵਿੰਦਰ ਸਕੱਤਰ,ਮੰਗਾ ਉੱਪ ਸਕੱਤਰ,ਲਵਪ੍ਰੀਤ ਖਜਾਨਚੀ ਅਤੇ ਪਿੰਡ ਕਾਦੀਆ ਦੀ ਇਕਾਈ ਦਾ ਵਿਸਤਾਰ ਕਰਦੇ ਹੋਏ ਸੋਨੂੰ ਮਸੀਹ ਇਕਾਈ ਮੀਤ ਪ੍ਰਧਾਨ,ਅਕਾਸ਼ਦੀਪ,ਵਿਸ਼ਾਲ ਮਸੀਹ,ਗਗਨ ਅਤੇ ਅਜੇ ਨੂੰ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ।ਲਾਰੈਂਸ ਚੌਧਰੀ ਨੇ ਚੁਣੇ ਮੈਂਬਰਾਂ ਦੇ ਸਿਰੋਪਾ ਪਾ ਕੇ ਨਿਯੁਕਤੀ ਪੱਤਰ ਭੇਟ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਐਨਐਫ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਇਸ ਮੀਟਿੰਗ ਦਾ ਮੁੱਖ ਏਜੰਡਾ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਸਰਬਪੱਖੀ ਵਿਕਾਸ, ਉਨ੍ਹਾਂ ਦੇ ਰੁਜ਼ਗਾਰ, ਮਹਿੰਗਾਈ ਅਤੇ ਬੇਘਰੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੇਰੁਜ਼ਗਾਰੀ,ਮਹਿੰਗਾਈ,ਮਜ਼ਦੂਰ,ਕਿਸਾਨ ਅਤੇ ਵਿਦਿਆਰਥੀਆਂ ਦੇ ਅੰਦੋਲਨ ਆਦਿ ਤੋ ਧਿਆਨ ਭਟਕਾਉਣ ਲਈ ਕੇਂਦਰ ਸਰਕਾਰ ਯੂਨੀਵਰਸ ਸਿਵਲ ਕੋਡ(ਯੂਸੀਜੀ),ਵਨ ਨੇਸ਼ਨ ਵਨ ਇਲੈਕਸ਼ਨ ਦਾ ਮੁੱਦਾ ਲਿਆ ਕੇ ਦੇਸ਼ ਵਾਸੀਆਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।ਪੰਜਾਬ ਵਿੱਚ ਝਾੜੂ ਸਰਕਾਰ ਵੀ ਘਰ ਘਰ-ਘਰ ਨੌਕਰੀ,ਚਾਰ ਮਹੀਨਿਆਂ ਵਿੱਚ ਨਸ਼ੇ ਦਾ ਜੜੋ ਖਾਤਮਾ, ਕਰਜ਼ਾ ਮੁਕਤ ਪੰਜਾਬ ਵਰਗੀਆਂ ਗਾਰੰਟੀਆਂ ਦੀ ਅਸਫਲਤਾ ਤੋਂ ਧਿਆਨ ਭਟਕਾਉਣ ਲਈ ਸੂਬੇ ਦੇ ਸਾਰੇ ਜ਼ਿਲਿਆਂ ਵਿੱਚ ਵਿਸ਼ੇਸ਼ ਧਰਮ ਦੇ ਧਾਰਮਿਕ ਸਮਾਗਮ ਕਰਵਾਕੇ ਫ਼ਿਰਕਾਪ੍ਰਸਤੀ ਏਜੰਡੇ ਨੂੰ ਲਾਗੂ ਕਰ ਰਹੀ ਹੈ।

Advertisements

ਉਹਨਾਂ ਕਿਹਾ ਕਿ ਬਿਨਾਂ ਤਨਖਾਹ ਅਤੇ ਦਫ਼ਤਰਾਂ ਤੋਂ ਭਲਾਈ ਬੋਰਡ ਦੇ ਮੈਂਬਰ ਬਣਾਉਣ ਦੀ ਜਗ੍ਹਾ ਪੜੇ ਲਿਖੇ ਮਸੀਹੀ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤਾ ਕਿ ਉਹਨਾਂ ਦੇ ਘਰੇ ਦੇ ਚੁੱਲੇ ਬੱਲ ਸਕਣ ਕਬਿਰਸਤਾਨਾ ਦੀ ਜਮੀਨ ਨਾ ਹੋਣ ਕਾਰਨ ਮਰੇ ਵਿਅਕਤੀਆਂ ਦੀ ਲਾਸ਼ਾਂ ਦੀ ਬੇਅਦਬੀ ਹੋ ਰਹੀ ਹੈ ,ਕੱਚੇ ਘਰਾਂ ਨੂੰ ਪੱਕੇ ਕਰਨ ਅਤੇ ਕ੍ਰਿਸਚੀਅਨ ਰੈਜੀਮੈਂਟ ਨੂੰ ਬਹਾਲ ਕਰਨ ਵਰਗੇ ਮੁੱਦਿਆਂ ਤੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਉਹਨਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਕਤ ਪਾਰਟੀਆਂ ਵੱਲ ਆਸ ਰੱਖਣ ਦੀ ਬਜਾਏ ਸੀਐਨਐਫ ਦੇ ਸੰਘਰਸ਼ ਨੂੰ ਮਜ਼ਬੂਤ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ।ਇਸ ਮੌਕੇ ਵਾਰਿਸ ਮਸੀਹ ਹਲਕਾ ਮੀਤ ਪ੍ਰਧਾਨ,ਪਾ.ਰਵੀ ਮਸੀਹ,ਦੀਪਕ ਮਸੀਹ ਬੈਂਕ,ਡਾ.ਦੀਪਕ ਮਸੀਹ,ਸੁਰਜੀਤ ਮਸੀਹ,ਗ੍ਰਿਫਨ ਮੱਸੀ.ਹਨੂਕ ਭੱਟੀ,ਬੱਬੀ ਮਸੀਹ,ਅਕਾਸ਼ ਮਸੀਹ ਲੈਬ,ਤਰਸੇਮ ਮਸੀਹ,ਨਿੰਦਰ,ਗਗਨ ਮਸੀਹ, ਹਰਪਾਲ ਸਿੰਘ ( ਭਾਲਾ) ਇੰਟਰਨੈਸ਼ਨਲ ਕਬੱਡੀ ਖਿਡਾਰੀ ,ਦਿਲਬਾਗ ਸਿੰਘ, ਰਾਜੂ, ਵਿਕੀ,ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਭੈਣਾਂ ਸ਼ਾਮਿਲ ਹੋਈਆਂ।

LEAVE A REPLY

Please enter your comment!
Please enter your name here