ਚਾਈਲਡ ਡੈਥ ਰਿਵੀਊ ਕਮੇਟੀ ਦੀ ਬੈਠਕ, ਮੌਤ ਦਰ ਘਟਾਉਣ ਤੇ ਹੋਈ ਚਰਚਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  0 ਤੋ 5 ਸਾਲ ਤੱਕ ਬੱਚਿਆ ਦੀ ਮੌਤ ਦੇ ਕਾਰਣ ਦੀ ਘੋਖ ਕਰਕੇ, ਮੌਤ ਦੇ ਕਾਰਣਾ ਦਾ ਪਤਾ ਲਗਾਉਣ ਅਤੇ ਭਵਿੱਖ ਵਿੱਚ  ਮੌਤ ਦੀ ਦਰ ਘਟਾਉਣ ਦੇ ਮੰਤਵ ਨਾਲ ਵਿਭਾਗ ਵੱਲੋ ਚਾਈਲਡ ਡੈਥ ਰਿਵੀਊ ਕਮੇਟੀ ਦੀ ਮੀਟਿੰਗ ਡਾ. ਰੇਨੂੰ ਸੂਦ ਸਿਵਲ ਸਰਜਨ  ਦੀ ਪ੍ਰਧਾਨਗੀ ਹੇਠ ਜਿਲਾਂ ਸਿਖਲਾਈ ਕੇਂਦਰ ਵਿਖੇ ਹੋਈ । ਮੀਟਿੰਗ ਵਿੱਚ ਵੱਖ-ਵੱਖ ਬਲਾਕਾ ਤੋ ਹਾਜਰ ਪੈਰਾ ਮੈਡੀਕਲ ਸਟਾਫ ਜਿਹਨਾਂ ਨੇ ਦੋ ਖੇਤਰ ਵਿੱਚ ਮਾਰਚ ਮਹੀਨੇ ਦੌਰਾਨ ਬੱਚਿਆ ਦੀ ਮੌਤ ਹੋਈ,  ਦੇ  ਕਾਰਣ , ਸਥਾਨ ਦੇ ਵੇਰਵਿਆ ਵਾਰੇ ਚਰਚਾ ਕੀਤੀ ਗਈ।

Advertisements

ਇਸ ਮੀਟਿੰਗ ਵਿੱਚ 23 ਬੱਚਿਆਂ ਦੀ ਮੌਤ ਦੇ ਕੇਸ ਵਿਚਾਰੇ ਗਏ। ਇਸ ਮੌਕੇ ਤੇ  ਸਿਵਲ ਸਰਜਨ ਨੇ ਦੱਸਿਆ ਕਿ ਗਰਭਵਤੀ ਔਰਤਾਂ ਦੀ ਰਜਿਸਟੇਰੇਸ਼ਨ, ਟੀਕਾਕਰਨ ਐਟੀਨੇਟਲ ਚੈਕਅਪ ਤੇ ਸੰਸਥਾਂਗਤ ਜਣੇਪਾ  ਨੂੰ 100 ਪ੍ਰਤੀਸ਼ਤ ਪੂਰਾ ਕੀਤਾ ਜਾਵੇ ਅਤੇ ਹਾਈਰਿਸਕ ਗਰਭਵਤੀ ਮਾਵਾਂ ਦੀ ਬਰਥ ਪਲਾਨ ਤਿਆਰ ਕਰਕੇ ਮਾਵਾਂ ਨੂੰ ਜਣੇਪੇ ਲਈ ਸੰਸਥਾ ਵਿੱਚ ਹੀ ਰੈਫਰ ਕੀਤਾ ਜਾਵੇ ਤਾਂ ਜੋ ਜੱਚਾ ਬੱਚਾ ਮੌਤ ਦਰ ਨੂੰ ਘਟਾਇਆ ਜਾ  ਸਕੇ।

 ਜਿਲਾਂ  ਟੀਕਾਕਰਨ ਅਫਸਰ ਡਾ. ਗੁਰਦੀਪ ਸਿੰਘ ਵੱਲੋ ਹਾਜਰ ਮੈਬਰਾਂ ਨੂੰ ਬੱਚਿਆਂ ਦਾ ਸੰਪੂਰਨ ਟੀਕਾਕਰਨ, ਬੱਚੇ ਨੂੰ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਉਣ ਅਤੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ, ਘੱਟ ਭਾਰ ਵਾਲੇ ਬੱਚਿਆਂ  ਨੂੰ ਉਹਨਾਂ ਦੇ ਮਾਤਾ-ਪਿਤਾ ਵੱਲੋ ਵਿਸ਼ੇਸ਼ ਧਿਆਨ ਦੇਣ ਸੰਬੰਧੀ ਜਾਗਰੂਕ ਕੀਤਾ। ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਪ੍ਰੋਸ਼ਤਮ ਲਾਲ, ਮਨੀਸ਼ਾਂ ਠਾਕਰ ਆਦਿ ਹਾਜਰ ਸਨ। 

LEAVE A REPLY

Please enter your comment!
Please enter your name here