ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ ਨੇ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੀਆਂ ਚਾਹ ਕੰਟੀਨਾਂ ਅਤੇ ਸਾਈਕਲ ਸਟੈਂਡ ਦੇ ਠੇਕਿਆਂ ਦੀ ਨਿਲਾਮੀ ਵਿੱਤੀ ਸਾਲ 2018-19 (ਮਿਤੀ 1-6-2018 ਤੋਂ 31-3-2019) ਦੇ ਸਮੇਂ ਲਈ ਮਿਤੀ 15 ਮਈ 2018 ਨੂੰ ਬਾਅਦ ਦੁਪਹਿਰ 3 ਵਜੇ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਦੇ ਦਫ਼ਤਰੀ ਕਮਰੇ ਵਿੱਚ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਚਾਹਵਾਨ ਵਿਅਕਤੀ ਆਪਣੇ-ਆਪਣੇ ਪਹਿਚਾਣ ਪੱਤਰ, ਰਿਹਾਇਸ਼ੀ ਸਬੂਤ ਸਮੇਤ 20 ਹਜ਼ਾਰ ਰੁਪਏ ਪ੍ਰਤੀ ਕੰਟੀਨ ਦੀ ਰਕਮ ਅਤੇ 20 ਹਜ਼ਾਰ ਰੁਪਏ ਸਾਈਕਲ ਸਟੈਂਡ ਦੀ ਪੇਸ਼ਗੀ ਰਕਮ ਡਿਮਾਂਡ ਡਰਾਫ਼ਟ ਰਾਹੀਂ ਜੋ ਕਿ ਚੇਅਰਮੈਨ, ਓਪਰੇਸ਼ਨ ਐਂਡ ਮੇਨਟੀਨੈਂਸ ਸੁਸਾਇਟੀ ਹੁਸ਼ਿਆਰਪੁਰ ਦੇ ਹੱਕ ਵਿੱਚ ਹੋਵੇ, ਜਮਾਂ ਕਰਵਾਉਣ ਉਪਰੰਤ ਬੋਲੀ ਵਿੱਚ ਹਿੱਸਾ ਲੈ ਸਕਦੇ ਹਨ।
ਉਹਨਾਂ ਦੱਸਿਆ ਕਿ ਪੇਸ਼ਗੀ ਰਕਮ ਦੀ ਡੀ.ਡੀ. ਜ਼ਿਲ•ਾ ਨਾਜ਼ਰ, ਡੀ.ਸੀ. ਦਫਤਰ ਹੁਸ਼ਿਆਰਪੁਰ ਪਾਸ ਕਮਰਾ ਨੰ: 1 ਵਿੱਚ ਮਿਤੀ 15 ਮਈ 2018 ਬਾਅਦ ਦੁਪਹਿਰ 1 ਵਜੇ ਤੱਕ ਜਮ•ਾਂ ਕਰਵਾਈ ਜਾ ਸਕਦੀ ਹੈ, ਜੋ ਕਿ ਸਫ਼ਲ ਬੋਲੀਕਾਰ ਤੋਂ ਇਲਾਵਾ ਬਾਕੀਆਂ ਨੂੰ ਡੀ.ਡੀ. ਵਾਪਸ ਕੀਤੀ ਜਾਵੇਗੀ। ਬੋਲੀ ਦੀਆਂ ਸ਼ਰਤਾਂ ਦੀ ਕਾਪੀ ਹਰ ਬੋਲੀਕਾਰ ਮਿਤੀ 14 ਮਈ 2018 ਤੱਕ ਦਫ਼ਤਰ ਡਿਪਟੀ ਕਮਿਸ਼ਨਰ ਦੀ ਨਜ਼ਾਰਤ ਸ਼ਾਖਾ ਕਮਰਾ ਨੰ: 1 ਤੋਂ 500 ਰੁਪਏ ਪ੍ਰਤੀ ਕੰਟੀਨ/ਸਾਈਕਲ ਸਟੈਂਡ, ਪ੍ਰਤੀ ਫਾਰਮ ਦੀ ਕੀਮਤ ਅਦਾ ਕਰਕੇ ਪ੍ਰਾਪਤ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਕਿਸੇ ਤਰ•ਾਂ ਦੀ ਕੋਈ ਮੁਸ਼ਕਲ ਆਉਣ ਦੀ ਸੂਰਤ ਵਿੱਚ ਕਮਰਾ ਨੰ: 109 ਵਿੱਚ ਮਿਲਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਦੀ ਚਾਹ ਕੰਟੀਨ ਗਰਾਉਂਡ ਫਲੌਰ (ਕੇਵਲ ਗਰਾਉਂਡ ਫਲੌਰ ਲਈ) 2 ਲੱਖ 50 ਹਜ਼ਾਰ ਰੁਪਏ, ਚਾਹ ਕੰਟੀਨ ਪਹਿਲੀ ਮੰਜ਼ਿਲ (ਕੇਵਲ ਪਹਿਲੀ ਤੇ ਦੂਜੀ ਮੰਜ਼ਿਲ ਲਈ) 2 ਲੱਖ 50 ਹਜ਼ਾਰ ਰੁਪਏ, ਚਾਹ ਕੰਟੀਨ ਚੌਥੀ ਮੰਜ਼ਿਲ (ਕੇਵਲ ਤੀਜੀ, ਚੌਥੀ ਅਤੇ ਪੰਜਵੀਂ ਮੰਜ਼ਿਲ) ਲਈ 2 ਲੱਖ 50 ਹਜ਼ਾਰ ਰੁਪਏ ਅਤੇ ਸਾਈਕਲ ਸਟੈਂਡ ਲਈ 8 ਲੱਖ 45 ਹਜ਼ਾਰ ਰੁਪਏ 10 ਮਹੀਨਿਆਂ ਲਈ ਰਾਂਖਵੀ ਕੀਮਤ ਰੱਖੀ ਗਈ ਹੈ।