ਬੇਗਮਪੁਰਾ ਟਾਇਗਰ ਫੋਰਸ ਅਤੇ ਅੰਬੇਦਕਰ ਫੋਰਸ ਨੇ ਫੂਕਿਆ ਨਿਗਮ ਕਮਿਸ਼ਨਰ ਦਾ ਪੁਤਲਾ

ਹੁਸਿਆਰਪੁਰ( ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਪ੍ਰਭਾਤ ਚੌਂਕ ਵਿੱਚ ਬੇਗਮਪੁਰਾ ਟਾਇਗਰ ਫੋਰਸ ਅਤੇ ਅੰਬੇਦਕਰ ਫੋਰਸ ਵੱਲੋਂ ਸਾਂਝੇ ਤੌਰ ਤੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਮਾਡਲ ਟਾਊਨ ਨਜਦੀਕ ਰੋਸ਼ਨ ਗਰਾਉਂਡ ਰਾਮ ਮੰਦਿਰ, ਗੁਰਦਵਾਰਾ ਕਲਗੀਧਰ ਸਾਹਿਬ ਅਤੇ ਹਰਕਿਸ਼ਨ ਪਬਲਿਕ ਸਕੂਲ ਦੇ ਨੇੜੇ ਕੂੜੇ ਦਾ ਡੰਪ ਨਗਰ ਨਿਗਮ ਵੱਲੋਂ ਪੱਕੇ ਤੌਰ ਤੇ ਬਣਾਇਆ ਗਿਆ ਹੈ। ਇਸ ਵਿੱਚ ਪੂਰੇ ਇਲਾਕੇ ਦਾ ਕੂੜਾ ਕਰਕਟ ਅਤੇ ਗੰਦਗੀ ਡੰਪ ਵਿੱਚ ਅਤੇ ਡੰਪ ਦੇ ਬਾਹਰ ਵੀ ਖਿੱਲਰਿਆ ਰਹਿੰਦਾ ਹੈ। ਜਿਸਦੇ ਨਾਲ ਪੂਰੇ ਇਲਾਕੇ ਵਿੱਚ ਬਦਬੂ ਫੈਲੀ ਰਹਿੰਦੀ ਹੈ। ਜਿਸ ਨਾਲ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਮੁਹੱਲਾ ਨਿਵਾਸੀਆਂ ਦਾ ਜਿਊਣਾ ਮੁਸ਼ਕਿਲ ਹੋਇਆ ਪਿਆ ਹੈ।

Advertisements

ਗੰਦਗੀ ਦੇ ਢੇਰ ਨੂੰ ਦੇਖ ਕੇ ਅਵਾਰਾ ਪਸ਼ੂ ਭੋਜਨ ਦੀ ਤਲਾਸ਼ ਵਿੱਚ ਕੂੜੇ ਦੇ ਡੰਪ ਦੇ ਨੇੜੇ ਹਰ ਵੇਲੇ ਕਾਫੀ ਸੰਖਿਆ ਵਿੱਚ ਮੌਜੂਦ ਰਹਿੰਦੇ ਹਨ ਜਿਸ ਕਾਰਣ ਹਰਕਿਸ਼ਨ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਕੂਲ ਆਉਣ ਜਾਣ ਵੇਲੇ ਡਰ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਆਦਾਤਰ ਅਵਾਰਾ ਪਸ਼ੂ ਲੜਤੇ ਹੁਏ ਰਾਹਗੀਰਾਂ ਦੀਆਂ ਦੀਆਂ ਗੱਡੀਆਂ ਦੀ ਭੰੰਨਤੋੜ ਕਰਦੇ ਰਹਿੰਦੇ ਹਨ ਅਤੇ ਕਾਫੀ ਬਾਰ ਰਾਹਗੀਰਾਂ ਦੇ ਸੱਟਾਂ ਵੀ ਲੱਗ ਜਾਂਦੀਆਂ ਹਨ। ਧਾਰਮੀਕ ਸਥਾਨ ਜਿਵੇਂ ਕਿ ਰਾਮ ਮੰਦਿਰ, ਗੁਰਦਵਾਰਾ ਕਲਗੀਧਰ ਸਾਹਿਬ ਨੂੰ ਆਉਣ ਵਾਲੀਆਂ ਸੰਗਤਾਂ ਵਿੱਚ ਡਰ ਦਾ ਮਹੌਲ ਬਣਿਆ ਰਹਿੰਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੀ ਗੰਦਗੀ ਨੂੰ ਸ਼ਹਿਰ ਦੇ ਬਾਹਰ ਹੀ ਸੁੱਟਿਆ ਜਾ ਸਕਦਾ ਹੈ ਨਾ ਕਿ ਸ਼ਹਿਰ ਵਿੱਚ। ਕੁੱਝ ਦਿਨ ਪਹਿਲਾਂ ਰਾਮ ਮੰਦਿਰ ਮਾਰਕੀਟ ਵਿੱਚ ਫਾਸਟ ਫੂਡ ਦੀ ਦੁਕਾਨ ਕਰਨ ਵਾਲੇ ਗੋਲਡੀ ਨਾਮ ਦੇ ਵਿਅਕਤੀ ਤੇ ਅਵਾਰਾ ਪਸ਼ੂਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਉਸਨੇ ਦੌੜ ਕੇ ਆਪਣੀ ਜਾਨ ਬਚਾਈ ਫਿਰ ਵੀ ਉਸਦੇ ਕਾਫੀ ਸੱਟਾਂ ਲੱਗ ਗਈਆਂ।

ਲੋਕਾਂ ਨੇ ਸ਼ੋਰ ਮਚਾ ਕੇ ਅਵਾਰਾ ਪਸ਼ੂਆਂ ਨੂੰ ਭਜਾਇਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਵਾਰਾ ਜਾਨਵਰਾਂ ਦੇ ਹਮਲੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਜੇਕਰ ਅਵਾਰਾ ਪਸ਼ੂਆਂ ਦੇ ਹਮਲੇ ਨਾਲ ਕਿਸੇ ਵਿਅਕਤੀ ਦੀ ਜਾਨ ਚਲੀ ਗਈ ਤਾਂ ਇਸਦੀ ਸਾਰੀ ਜਿੰਮੇਵਾਰੀ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਦੀ ਹੋਵੇਗੀ ਅਤੇ ਸਿੱਧੇ ਤੌਰ ਤੇ ਨਗਰ ਨਿਗਮ ਦੇ ਅਧਿਕਾਰੀਆਂ ਦੇ ਵਿਰੁੱਧ ਜਥੇਬੰਦੀਆਂ ਵੱਲੋਂ ਪਰਚਾ ਦਰਜ ਕਰਵਾਇਆ ਜਾਵੇਗਾ। ਇਸ ਮੌਕੇ ਮੰਗ ਪੱਤਰ ਲੈਣ ਪਹੁੰਚੇ ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ ਅਤੇ ਐਸ.ਐਚ.ਓ. ਮਾਡਲ ਟਾਊਨ ਨਰਿੰਦਰ ਕੁਮਾਰ ਨੇ ਮੰਗ ਪੱਤਰ ਲਿਆ ਅਤੇ ਆਗੂਆਂ ਨੂੰ 12 ਦਿਨਾਂ ਦੇ ਅੰਦਰ ਡੰਪ ਨੂੰ ਚੁਕਵਾਉਣ ਦਾ ਵਾਅਦਾ ਕੀਤਾ। ਅੰਤ ਵਿੱਚ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ 12 ਦਿਨਾਂ ਦੇ ਅੰਦਰ ਅੰਦਰ ਜੇਕਰ ਡੰਪ ਨੂੰ ਨਾ ਚੁੱਕਿਆ ਗਿਆ ਤਾਂ ਥੋੜੇ ਦਿਨਾਂ ਬਾਅਦ ਸ਼ਹਿਰ ਨੂੰ ਆਉਣ ਵਾਲੇ ਸਾਰੇ ਰਸਤੇ ਜਾਮ ਕਰ ਦਿੱਤੇ ਜਾਣਗੇ ਜਿਸਦੀ ਸਾਰੀ ਜਿੰਮੇਵਾਰੀ ਨਗਰ ਨਿਗਮ ਮੇਅਰ ਅਕੇ ਕਮਿਸ਼ਨਰ ਦੀ ਹੋਵੇਗੀ। ਇਸ ਮੌਕੇ ਤਰਸੇਮ ਦੀਵਾਨਾ, ਅਨਿਲ ਬਾਘਾ, ਅਸ਼ੋਕ ਸੱਲਣ, ਅਵਤਾਰ ਬਸੀ ਖਵਾਜੂ, ਲਵਲੀ ਪਹਿਲਵਾਨ, ਰੇਸ਼ਮ ਬਜਵਾੜਾ, ਮਨੀ ਬੱਧਣ, ਕਾਲੂ ਬਾਬਾ, ਰੋਬਿਨ ਜੱਸੀ, ਅਮਰਜੀਤ ਸੰਧੀ, ਦੇਵਰਾਜ, ਮਨੀ, ਰਕੇਸ਼ ਭੱਟੀ, ਕਾਲਾ ਟੇਲਰ, ਹੰਸ ਰਾਜ ਰਾਣਾ, ਸੁਖਦੇਵ ਅਸਲਾਮਾਬਾਦ ਤੋਂ ਇਲਾਵਾ ਹੋਰ ਲੋਕ ਵੀ ਮੌਜੂਦ ਸਨ।

LEAVE A REPLY

Please enter your comment!
Please enter your name here