ਗੁਰਪ੍ਰੀਤ ਨੇ ‘ਸਾਂਝੀ ਰਸੋਈ’ ਵਿਖੇ ਮਨਾਇਆ ਆਪਣਾ ਜਨਮ ਦਿਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਹੁਸ਼ਿਆਰਪੁਰ ਵਿਖੇ ਚਲਾਈ ਜਾ ਰਹੀ ‘ਸਾਂਝੀ ਰਸੋਈ’ ਨੂੰ ਉਘੀਆਂ ਸਖਸ਼ੀਅਤਾਂ ਵਲੋਂ ਲਗਾਤਾਰ ਕਾਮਯਾਬ ਕਰਨ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਮਾਸਟਰ ਗੁਰਪ੍ਰੀਤ ਸਿੰਘ ਜੋ ਭਾਈ ਘਨੱ•ਈਆ ਜੀ ਵੈਲਫੇਅਰ ਸੋਸਾਇਟੀ ਵਿਖੇ ਕੈਸ਼ੀਆਰ ਦੀ ਸੇਵਾ ਨਿਭਾਅ ਰਹੇ ਹਨ, ਵਲੋਂ ਪਰਿਵਾਰਕ ਮੈਂਬਰਾਂ ਦੀ ਹਰੇਕ ਖੁਸ਼ੀ/ਯਾਦਾਂ  ਨਾਲ ਸਬੰਧਤ ਦਿਨ ‘ਸਾਂਝੀ ਰਸੋਈ’ ਵਿਖੇ ਲਗਾਤਾਰ ਮਨਾ ਰਹੇ ਹਨ। ਉਹਨਾਂ ਵਲੋਂ ਜਿਥੇ ਸਾਲ 2017 ਦੌਰਾਨ ਆਪਣੇ ਜਨਮ ਦਿਨ ਅਤੇ ਆਪਣੀ ਮਾਤਾ ਜੀ ਦੀ ਸਲਾਨਾ ਬਰਸੀ ਦੇ ਦਿਹਾੜੇ ਇਸ ਪ੍ਰੋਜੈਕਟ ਵਿਖੇ ਮਨਾਏ ਗਏ ਸਨ, ਉਥੇ ਇਸ ਸਾਲ ਵੀ ਉਨ•ਾਂ ਆਪਣੇ ਜਨਮ ਦਿਨ ਦੀ ਖੁਸ਼ੀ ਉਚੇਚੇ ਤੌਰ ‘ਤੇ ਆਪਣੇ ਪਰਿਵਾਰਕ ਮੈਂਬਰਾਂ, ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਸਾਹਿਬਾਨ ਅਤੇ ਪਤਵੰਤੇ ਸੱਜਣਾਂ ਨਾਲ ‘ਸਾਂਝੀ ਰਸੋਈ’ ਵਿਖੇ ਸਾਂਝੀ ਕੀਤੀ।

Advertisements

ਇਸ ਦੌਰਾਨ ‘ਸਾਂਝੀ ਰਸੋਈ’ ਵਲੋਂ ਕੇਕ ਦੀ ਰਸਮ ਤੋਂ ਇਲਾਵਾ ਮਾਸਟਰ ਗੁਰਪ੍ਰੀਤ ਸਿੰਘ ਨੂੰ ਇਕ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ ਅਤੇ 500 ਦੇ ਕਰੀਬ ਵਿਅਕਤੀਆਂ ਨੂੰ ਦੁਪਹਿਰ ਦਾ ਖਾਣਾ ਖੁਆਇਆ ਗਿਆ। ਇਸ ਮੌਕੇ ਜ਼ਿਲਾ ਰੈਡ ਕਰਾਸ ਅਤੇ ਹਸਪਤਾਲ ਭਲਾਈ ਸੈਕਸ਼ਨ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਕਰਮਜੀਤ ਕੌਰ ਆਹਲੂਵਾਲੀਆ, ਆਗਿਆਪਾਲ ਸਿੰਘ ਸਾਹਨੀ, ਜਗਮੀਤ ਸਿੰਘ ਸੇਠੀ, ਸੁਰਜੀਤ ਸਿੰਘ ਦੁਆ, ਏ.ਐਸ. ਅਨਰੇਜਾ, ਮਾਸਟਰ ਮਦਨ ਲਾਲ, ਕੁਲਦੀਪ ਰਾਏ ਗੁਪਤਾ, ਤਿਲਕ ਰਾਜ ਸ਼ਰਮਾ, ਬਰਿੰਦਰਜੀਤ ਸਿੰਘ, ਡਾ.ਜੀਵਨਦੀਪ ਸਿੰਘ ਅਤੇ ਡਾ. ਅਨਮੋਲ ਸਿੰਘ ਵੀ ਮੌਜੂਦ ਸਨ।

LEAVE A REPLY

Please enter your comment!
Please enter your name here