ਪੀਣ ਵਾਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਹਾਇਕ ਕਮਿਸ਼ਨਰ ਨੇ ਜਾਰੀ ਕੀਤੇ ਨਿਰਦੇਸ਼

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਮੁਕਤਾ ਵਾਲਿਆ।  ਸਹਾਇਕ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਸੰਦੀਪ ਤਿਵਾੜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਦੁਰ-ਵਰਤੋਂ ਰੋਕਣ ਲਈ ਗਠਿਤ ਕੀਤੀ ਗਈ ਟੀਮ ਵੱਲੋਂ ਰੋਜਾਨਾ ਕੀਤੀ ਜਾ ਰਹੀ ਚੈਕਿੰਗ ਤਹਿਤ ਸੁਪਰਡੈਂਟ ਸੁਆਮੀ ਸਿੰਘ ਦੀ ਅਗਵਾਈ ਵਿੱਚ ਅੱਜ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਰੇਲਵੇ ਮੰਡੀ, ਗੋਕਲ ਨਗਰ, ਦਸ਼ਮੇਸ਼ ਨਗਰ, ਪ੍ਰਭਾਤ ਚੋਂਕ, ਸੁਤੇਹਰੀ ਰੋਡ, ਇਸਲਾਮਾਬਾਦ, ਗੋਤਮ ਨਗਰ ਆਦਿ ਦਾ ਦੌਰਾ ਕੀਤਾ

Advertisements

ਅਤੇ ਲੋਕਾਂ ਵੱਲੋਂ ਪਾਣੀ ਦੀ ਦੁਰ-ਵਰਤੋਂ ਕਰਨ ਸਬੰਧੀ ਵਰਤੇ ਜਾ ਰਹੇ ਸਮਾਨ ਅਤੇ ਪਾਈਪਾਂ ਆਦਿ ਕਬਜੇ ਵਿੱਚ ਲਈਆਂ। ਉਹਨਾਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਪਾਣੀ ਦੀ ਦੁਰ-ਵਰਤੋਂ ਨਾ ਕਰਨ ਅਤੇ ਪਾਣੀ ਦੀ ਵਰਤੋਂ ਸੰਯਮ ਨਾਲ ਕਰਨ ਤਾਂ ਜ਼ੋ ਆਮ ਪਬਲਿਕ ਨੂੰ ਨਿਰਵਿਘਨ ਪਾਣੀ ਦੀ ਸਪਲਾਈ ਜਾਰੀ ਰੱਖੀ ਜਾ ਸਕੇ।ਇਸ ਮੋਕੇ ਤੇ ਜੇ.ਈ ਮਕੈਨੀਕਲ ਅਸ਼ਵਨੀ ਕੁਮਾਰ, ਇਲੈਕਟ੍ਰੀਸ਼ਨ ਜ਼ੋਗਿੰਦਰ ਸਿੰਘ ਵੀ ਇਸ ਮੋਕੇ ਤੇ ਉਹਨਾਂ ਦੇ ਨਾਲ ਸਨ।

LEAVE A REPLY

Please enter your comment!
Please enter your name here