ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਤੇ ਸ਼ੋਭਾ ਯਾਤਰਾ 23 ਅਕਤੂਬਰ ਨੂੰ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਭਗਵਾਨ ਵਾਲਮੀਕਿ ਸਭਾ ਹੁਸ਼ਿਆਰਪੁਰ ਵਲੋਂ ਵਿਸ਼ੇਸ਼ ਮੀਟਿੰਗ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ 24 ਅਕਤੂਬਰ ਦੇ ਸਬੰਧ ਵਿੱਚ 23ਅਕਤੂਬਰ ਨੂੰ ਸ਼ਹਿਰ ਵਿੱਚ ਸ਼ੋਭਾ ਯਾਤਰਾ ਕੱਢਣ ਲਈ ਚੈਅਰਮੇਨ ਤਰਸੇਮ ਲਾਲ ਹੰਸ ਦੀ ਪ੍ਰਧਾਨਗੀ ਹੇਠਾਂ ਕੀਤੀ ਗਈ।

Advertisements

ਜਿਸ ਵਿੱਚ ਸ਼ਹਿਰੀ ਪ੍ਰਧਾਨ ਤਰਸੇਮ ਲਾਲ ਆਦਿਆ (ਬੱਬੂ), ਕਾਂਸਲਰ ਮੋਹਨ ਲਾਲ ਪਹਿਲਵਾਨ ਜਿਲਾ ਪ੍ਰਧਾਨ ਮਨੋਜ ਕੈਨੇਡੀ, ਮਹਾਂ-ਮੰਤਰੀ ਵਿਨੋਦ ਹੰਸ ਅਤੇ ਐਸ.ਐਮ. ਸਿੱਧੂ ਦੀ ਅਗੁਵਾਈ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਵਾਲਮੀਕਿ ਸਮਾਜ ਦੇ ਮੁਹੱਲਿਆਂ ਅਤੇ ਵੱਖ-ਵੱਖ ਪਿੰਡ ਦੇ ਨੁਮਾਈਂਦੇ ਹਾਜ਼ਰ ਸਨ। ਇਸ ਮੀਟਿੰਗ ਵਿੱਚ ਮਨੋਜ ਕੈਨੇਡੀ,  ਲਾਲ ਚੰਦ ਭੱਟੀ, ਕੌਂਸਲਰ ਮੋਹਨ ਲਾਲ, ਸੁਰਿੰਦਰ ਪਾਲ ਭੱਟੀ, ਅਮਰਜੀਤ ਖੋਸਲਾ,  ਹਰੀ ਰਾਮ ਆਦਿਆ, ਵਿਕਰਮ ਆਦਿਆ,  ਰਾਜਾ ਹੰਸ,  ਮਨਸਾ ਰਾਮ ਹੰਸ ਅਤੇ ਹੰਸ ਰਾਜ ਹੰਸ ਨੇ ਸੁਚਾਰੂ ਢੰਗ ਨਾਲ ਸ਼ੋਭਾ ਯਾਤਰਾ ਚਲਾਉਣ ਵਾਸਤੇ ਆਪਣੇ ਵਿਚਾਰ ਰੱਖੇ।

ਇਸ ਮੀਟਿੰਗ ਵਿੱਚ ਵੱਖ-ਵੱਖ ਕੰਮਾਂ ਲਈ ਕਮੇਟੀਆਂ ਬਣਾਈਆਂ ਗਈਆਂ ਅਤੇ ਸ਼ਹਿਰ ਵਾਸੀਆਂ ਨੂੰ, ਸਾਰੀਆਂ ਰਾਜਨੀਤਿਕ ਪਾਰਟੀਆਂ, ਧਾਰਮਿਕ ਸੰਸਥਾਵਾਂ ਅਤੇ ਹੋਰ ਜੱਥੇਬੰਦੀਆਂ ਨੂੰ ਇਸ ਸ਼ੋਭਾ ਯਾਤਰਾ ਵਿੱਚ ਹਾਜ਼ਰ ਹੋਣ ਲਈ ਬੇਨਤੀ ਕੀਤੀ ਗਈ। ਇਹ ਸ਼ੋਭਾਂ ਯਾਤਰਾ ਸ਼ਹੀਦ ਊਧਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਚੌਂਕ, ਫਗਵਾੜਾ ਚੌਂਕ ਤੋਂ ਹੁੰਦੀ ਹੋਈ, ਭਗਵਾਨ ਵਾਲਮੀਕਿ ਚੌਂਕ, ਅਫ਼ਗਾਨ ਰੋਡ, ਗਾਊਸ਼ਾਲਾ ਬਜ਼ਾਰ,  ਕਣਕ ਮੰਡੀ, ਪ੍ਰਤਾਪ ਬਜ਼ਾਰ, ਕਸ਼ਮੀਰੀ ਬਜ਼ਾਰ ਅਤੇ ਘੰਟਾ ਘਰ ਆ ਕੇ ਸਮਾਪਤ ਹੋਵੇਗੀ। ਹੁਸ਼ਿਆਰਪੁਰ ਦੇ ਐਡਮਿਨੀਸਟਰੇਸ਼ਨ ਨੂੰ ਬੇਨਤੀ ਕੀਤੀ ਜਾਵੇਗੀ ਕਿ 23 ਅਕਤੂਬਰ ਨੂੰ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਅੱਧੇ ਦਿਨ ਦੀ ਛੁੱਟੀ ਕੀਤੀ ਜਾਵੇ। ਇਸ ਸਬੰਧ ਵਿੱਚ ਵਾਲਮੀਕ ਸਭਾ ਜਲਦ ਹੀ ਜਿਲਾ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰੇਗੀ।

ਇਸ ਮੀਟਿੰਗ ਦਾ ਸੰਚਾਲਨ ਮਹਾਂ ਮੰਤਰੀ ਵਿਨੋਦ ਹੰਸ ਨੇ ਬਾਖੂਬੀ ਨਿਭਾਇਆ। ਇਸ ਮੀਟਿੰਗ ਵਿੱਚ ਗੋਪਾਲ ਲਾਲ ਪਾਲੋ ਪ੍ਰਧਾਨ ਭਗਤ ਨਗਰ, ਸੁਰਿੰਦਰ ਪਾਲ ਪ੍ਰਧਾਨ ਸ਼ੰਕਰ ਨਗਰ, ਪਵਨ ਆਦਿਆ ਪ੍ਰਧਾਨ ਪ੍ਰੇਮ ਨਗਰ, ਅਨਿਲ ਸ਼ੱਭਰਵਾਲ, ਗੁਰਦਾਸ ਰਾਮ ਬਿੱਟਾ, ਰਾਜੂ ਬਹਾਦਰਪੁਰ, ਜੈਪਾਲ, ਵਰਿੰਦਰ ਪਟਵਾਰੀ, ਅਸ਼ਵਨੀ ਕੁਮਾਰ ਰਾਜੂ, ਵਰਿੰਦਰ ਗਿੱਲ, ਹਨੀ ਆਦਿਆ, ਯਸ਼ਪਾਲ ਆਦਿਆ, ਗੋਪਾਲ, ਰਾਧੇ ਸ਼ਾਮ, ਚੰਦਰ ਸ਼ੇਖਰ, ਪ੍ਰੇਮ ਹੰਸ, ਬਿੱਲਾ ਕੋਚ, ਰਵੀ, ਅਤੇ ਪਰਸ਼ੋਤਮ ਬਲਵੀਰ ਕਲੌਨੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here