ਰਾਜ ਕੁਮਾਰ ਨੇ ‘ਸਾਂਝੀ ਰਸੋਈ’ ਵਿਖੇ ਮਨਾਈ ਆਪਣੀ ਪਤਨੀ ਦੀ ਬਰਸੀ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਜਿਲਾ ਰੈਡ ਕਰਾਸ ਸੋਸਾਇਟੀ ਵਲੋਂ ਚਲਾਈ ਜਾ ਰਹੀ ‘ਸਾਂਝੀ ਰਸੇਈ’ ਵਿੱਚ ਰਾਜ ਕੁਮਾਰ ਨਿਵਾਸੀ ਬੁੱਧ ਰਾਮ ਕਲੋਨੀ ਵਲੋਂ ਆਪਣੀ ਪਤਨੀ ਸਵਰਗਵਾਸੀ ਸ੍ਰੀਮਤੀ ਕ੍ਰਿਸ਼ਨਾ ਦੇਵੀ ਦੀ ਯਾਦ ਵਿੱਚ 11 ਹਜ਼ਾਰ ਰੁਪਏ ਦੀ ਰਾਸ਼ੀ ਦਾਨ ਵਜੋਂ ‘ਸਾਂਝੀ ਰਸੋਈ’ ਨੂੰ ਦੇ ਕੇ ਬਰਸੀ ਮਨਾਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੱਤਰ ਜ਼ਿਲ•ਾ ਰੈਡ ਕਰਾਸ ਸੋਸਾਇਟੀ ਨਰੇਸ਼ ਕੁਮਾਰ ਗੁਪਤਾ ਨੇ ਦੱਸਿਆ ਕਿ ਰਾਜ ਕੁਮਾਰ ਵਲੋਂ ਆਪਣੀ ਪਤਨੀ  ਦੀ ਯਾਦ ਵਿੱਚ ‘ਸਾਂਝੀ ਰਸੋਈ’ ਵਿਖੇ ਸਾਰਿਆਂ ਨੂੰ ਖਾਣਾ ਵੀ ਖੁਆਇਆ ਗਿਆ ਹੈ। ਇਸ ਦੌਰਾਨ ਸੀ.ਜੇ.ਐਮ. ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵਲੋਂ ਰਾਜ ਕੁਮਾਰ ਨੂੰ ਯਾਦਗਾਰੀ ਚਿੰਨ ਦੇ ਕੇ ਸੋਸਾਇਟੀ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮਾਰਫਤ ਫਰੈਂਡਜ਼ ਮੈਡੀਕਲ ਸਟੋਰ ਤੋਂ ਲਵਲੇਸ਼ ਮਿੱਡਾ ਤੋਂ ਇਲਾਵਾ ਸੋਸਾਇਟੀ ਦੇ ਮੈਂਬਰ ਵੀ ਮੌਜੂਦ ਸਨ। 

Advertisements

LEAVE A REPLY

Please enter your comment!
Please enter your name here