ਪੰਜਾਬ ਰੋਡਵੇਜ ਰਿਟਾਇਡ ਵੈਲਫੇਅਰ ਸੋਸਾਇਟੀ ਦੀ ਹੋਈ ਬੈਠਕ, ਮੰਗਾਂ ਤੇ ਕੀਤਾ ਵਿਚਾਰ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪੰਜਾਬ ਰੋਡਵੇਜ ਰਿਟਾਇਡ ਵੈਲਫੇਅਰ ਐਸ਼ੋਸ਼ੀਏਸ਼ਨ ਪੰਜਾਬ ਹੁਸ਼ਿਆਰਪੁਰ ਦੀ ਮੀਟਿੰਗ ਚੈਅਰਮੇਨ ਸਰਦਾਰ ਰਣਜੀਤ ਸਿੰਘ ਮੁਲਤਾਨੀ ਸਾਬਕਾ ਟ੍ਰੈਫਿਕ ਮੈਨਜਰ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਵਿਖੇ ਹੋਈ। ਮੀਟਿੰਗ ਨੂੰ ਸਬੋਧਨ ਕਰਦਿਆ ਪ੍ਰਧਾਨ ਗਿਆਨ ਸਿੰਘ ਠੱਕਰਵਾਲ ਨੇ ਕੈਪਟਨ ਸਰਕਾਰ ਦੀ ਮਾੜੀ ਕਾਰਗੁਜਾਰੀ ਦੀ ਨਿੰਦਾ ਕਰਦਿਆ ਕਿਹਾ ਕਿ ਅਗਰ ਕੋਈ ਐਮ.ਐਲ.ਏ ਜਾਂ ਐਮ.ਪੀ. ਇੱਕ ਵਾਰ ਆਪਣੇ ਅਹੁਦੇ ਤੇ ਰਹਿ ਜਾਂਦਾ ਹੈ ਤਾਂ ਉਸਨੂੰ ਸਾਰੀ ਉਮਰ ਪੈਨਸ਼ਨ ਬੱਸਾਂ, ਰੇਲਾ ਤੇ ਹਵਾਈ ਸਫਰ ਵੀ ਫ੍ਰੀ ਹੋ ਜਾਂਦਾ ਹੈ ਅਤੇ ਟੈਲੀਫੋਨ ਦੀ ਫ੍ਰੀ ਸੇਵਾ ਜਿਸਦਾ 15000 ਰੁਪਏ ਵੱਖ ਮਿਲਦਾ ਹੈ ਪਰ ਸਰਕਾਰੀ ਮੁਲਾਜਮਾਂ ਨੂੰ 35-40 ਸਾਲ ਦੀ ਸੇਵਾ ਕਰਨ ਤੇ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਬਣਦਾ। ਉਹਨਾਂ ਨੇ ਪੁਰਜੋਰ ਮੰਗ ਕੀਤੀ ਕਿ 2004 ਤੋਂ ਪਹਿਲਾਂ ਦੀ ਤਰ•ਾਂ ਪੈਨਸ਼ਨ ਲਾਗੂ ਕੀਤੀ ਜਾਵੇ।

Advertisements

ਮੈਡੀਕਲ ਕੈਸ਼ਲੈਸ ਸਕੀਮ ਨੂੰ ਸੁਧਾਰ ਕੇ ਪਹਿਲਾ ਦੀ ਤਰ•ਾਂ ਲਾਗੂ ਕੀਤਾ ਜਾਵੇ। ਰਿਟਾਇਰੀ ਕਰਮਚਾਰੀਆਂ ਦੀ 70 ਸਾਲ ਦੀ ਉਮਰ ਹੋਣ ਤੇ ਇਸ ਸੰਸਥਾ ਦੇ ਮੈਂਬਰ ਗੁਰਮੇਲ ਸਿੰਘ ਇੰਸਪੈਂਕਟਰ ਪੰਜਾਬ ਰੋਡਵੇਜ ਨੰਗਲ, ਯੋਧ ਸਿੰਘ ਐਕਸ ਕੰਡਕਟਰ ਪੰਜਾਬ ਰੋਡਵੇਜ ਹੁਸ਼ਿਆਰਪੁਰ ਅਤੇ ਨਵੇਂ ਆਏ ਮੈਂਬਰ ਬਲਵੀਰ ਸਿੰਘ ਮਕੈਨਿਕ ਪੰਜਾਬ ਰੋਡਵੇਜ ਲੁਧਿਆਣਾ ਅਤੇ ਕਾਮਰੇਡ ਤਰਸੇਮ ਸਿੰਘ ਨੂੰ ਮੋਮੈਟੋ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਚੈਅਰਮੇਨ ਰਣਜੀਤ ਸਿੰਘ ਨੇ ਸਬੋਧਨ ਕਰਦਿਆ ਸਰਕਾਰ ਕੋਲੋਂ ਮੰਗ ਕੀਤੀ ਕਿ ਪਿਛਲੇ 24 ਮਹੀਨਿਆਂ ਦਾ ਡੀ.ਏ. ਦਾ ਬਕਾਇਆ ਅਤੇ 01-01-2017 ਤੋਂ ਬਣਦੀਆਂ ਚਾਰ ਡੀ.ਏ. ਦੀਆਂ ਕਿਸ਼ਤਾਂ ਦਿੱਤੀਆਂ ਜਾਣ।
ਜਨਰਲ ਸਕੱਤਰ ਸਰਦਾਰ ਗਿਆਨ ਸਿੰਘ ਭਲੇਠੂ ਨੇ ਆਪਣੇ ਸਬੋਧਨ ਵਿੱਚ ਮੰਗ ਕੀਤੀ ਕਿ ਪਏ ਕਮਿਸ਼ਨ ਦੀ ਰਿਪੋਰਟ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ। ਕੱਚੇ ਮੁਲਾਜਮਾਂ ਨੂੰ ਰੋਡਵੇਜ ਵਿੱਚ ਮਰਜ ਕੀਤਾ ਜਾਵੇ, ਨਾਲ ਲੱਗਦੀ ਇਹ ਵੀ ਚੈਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਮੰਗਾਂ ਨੂੰ ਅਣਗੋਲਿਆ ਕੀਤਾ ਤਾਂ ਰੋਡਵੇਜ ਦੀਆਂ ਹੋਰ ਭਰਾਤਰੀ ਜੱਥੇਬੰਦੀਆਂ ਨਾਲ ਤਾਲਮੇਲ ਕਰਕੇ ਸੰਘਰਸ਼ ਉਲੀਕਿਆ ਜਾਵੇਗਾ। ਜਿਸਦੀ ਜਿੰਮੇਵਾਰੀ ਸਰਕਾਰ ਦੀ ਆਪਣੀ ਹੋਵੇਗੀ। ਇਹਨਾਂ ਤੋਂ ਇਲਾਵਾ ਵੀਰ ਸਿੰਘ ਵੀਰ, ਦਿਲਬਾਗ ਸਿੰਘ ਬਿਹਾਲਾ, ਦਲਵਿੰਦਰ ਸਿੰਘ ਗੜ•ਸ਼ੰਕਰੀ, ਮਹਿੰਦਰ ਪਾਲ ਪ੍ਰਧਾਨ ਨੰਗਲ, ਸੁਰਿੰਦਰ ਜੀਤ, ਮਹਿੰਦਰ ਕੁਮਾਰ, ਅਵਤਾਰ ਸਿੰਘ ਝਿੰਗੜ, ਨਰਿੰਦਰ ਮੋਹਨ ਬਾਲੀ,  ਰਣਜੀਤ ਕੁਮਾਰ ਸ਼ਰਮਾ, ਰਣਜੀਤ ਸਿੰਘ ਮੁਲਤਾਨੀ, ਮੋਹਨ ਲਾਲ ਇੰਸਪੈਂਕਟਰ, ਦਵਿੰਦਰ ਕੁਮਾਰ,  ਯੋਧ ਸਿੰਘ, ਸੋਹਨ ਲਾਲ ਸਰਪੰਚ ਬਸੀ ਵਲੋਂ ਨੇ ਵੀ ਸਬੋਧਨ ਕੀਤਾ। ਅਖੀਰ ਵਿੱਚ ਬਾਬਾ ਸੰਸਾਰ ਸਿੰਘ ਨੇ ਸਾਰੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਜਾਣਕਾਰੀ ਦਿੱਤੀ ਕਿ ਅਗਲੀ ਬੈਠਕ 11-08-2018 ਨੂੰ ਹੋਵੇਗੀ।

LEAVE A REPLY

Please enter your comment!
Please enter your name here