ਪ੍ਰਾਪਰਟੀ ਟੈਕਸ ਦੇ ਮੁਕੰਮਲ ਸਰਵੇ ਸਬੰਧੀ ਬੈਠਕ ਆਯੋਜਿਤ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਪ੍ਰਾਪਰਟੀ ਟੈਕਸ ਦੇ ਮੁਕੰਮਲ ਸਰਵੇ ਸਬੰਧੀ ਜਾਣਕਾਰੀ ਦੇਣ ਲਈ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਬੰਧਿਤ ਬ੍ਰਾਂਚਾਂ ਦੇ ਕਰਮਚਾਰੀਆਂ ਦੀ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ।  ਸਹਾਇਕ ਕਮਿਸ਼ਨਰ ਸੰਦੀਪ ਤਿਵਾੜੀ, ਮੇਅਰ ਸ਼ਿਵ ਸੂਦ, ਸੀਨੀਅਰ ਡਿਪਟੀ ਮੇਅਰ ਪ੍ਰੇਮ ਸਿੰਘ ਪਿਪਲਾਂਵਾਲਾ, ਡਿਪਟੀ ਮੇਅਰ ਸ਼ੁਕਲਾ ਸ਼ਰਮਾ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿਚ ਸ਼ਾਮਲ ਹੋਏੇ। ਇਸ ਮੀਟਿੰਗ ਵਿਚ  ਜੇ.ਐਮ.ਵੀ  ਐਲ.ਪੀ.ਐਸ ਲਿਮਟਿਡ ਨੌਇਡਾ, ਉੱਤਰਪ੍ਰਦੇਸ਼ ਦੇ ਨੁਮਾਇੰਦਿਆਂ ਵੱਲੋਂ ਪ੍ਰੈਜੰਨਟੇਸ਼ਨ ਰਾਹੀਂ ਪ੍ਰਾਪਰਟੀ ਟੈਕਸ ਦੇ ਮੁਕੰਮਲ ਸਰਵੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹੁਸ਼ਿਆਰਪੁਰ ਸ਼ਹਿਰ ਦੀਆਂ ਸੜਕਾਂ, ਪੀਣ ਵਾਲੇ ਪਾਣੀ ਦੇ ਕੁਨੈਕਸ਼ਨ, ਸੀਵਰੇਜ਼ ਅਤੇ ਪ੍ਰਾਪਰਟੀ ਆਦਿ ਦਾ ਫੋਟੋਆਂ ਸਹਿਤ ਮੁਕੰਮਲ ਸਰਵੇ ਕੀਤਾ ਜਾਵੇਗਾ, ਜਿਸ ਨਾਲ ਨਗਰ ਨਿਗਮ ਦੀ ਆਮਦਨ ਵਿਚ ਕਾਫ਼ੀ ਵਾਧਾ ਹੋਵੇਗਾ।

Advertisements

ਸ਼ਹਿਰ ਵਾਸੀਆਂ ਨੂੰ ਆੱਨ ਲਾਈਨ ਪ੍ਰਾਪਰਟੀ ਟੈਕਸ ਦੀ ਅਦਾਇਗੀ ਕਰਨ ਦੀ ਵੀ ਸੁਵਿਧਾ ਉਪਲਬਧ ਹੋਵੇਗੀ। ਇਸ ਤੋਂ ਇਲਾਵਾ ਪ੍ਰਾਪਰਟੀ ਟੈਕਸ ਸਬੰਧੀ ਮੁਸ਼ਕਲਾਂ ਦਾ ਤੁਰੰਤ ਹੱਲ ਕੀਤਾ ਜਾ ਸਕੇਗਾ।ਇਸ ਮੀਟਿੰਗ ਵਿਚ ਸ਼ਹਿਰ ਵਿਚ ਹਰ ਰੋਜ਼ ਪੈਦਾ ਹੋਣ ਵਾਲੇ ਕਚਰੇ ਦੇ ਨਿਪਟਾਰੇ ਸਬੰਧੀ ਵੀ ਵਿਸਥਾਰ ਪੁਰਵਕ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਸੁਪਰਡੈਂਟ ਸਵਾਮੀ ਸਿੰਘ, ਅਮਿਤ ਕੁਮਾਰ, ਐਸ.ਡੀ.ਓ. ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਜੇ.ਈ ਮਕੈਨਿਕਲ ਅਸ਼ਵਨੀ ਸ਼ਰਮਾ, ਜੇ.ਈ. ਇਲੈਕਟ੍ਰਿਕਲ ਅਸ਼ਵਨੀ ਕੁਮਾਰ ਸ਼ਰਮਾ, ਇੰਸਪੈਕਟਰ ਮੁਕਲ ਕੇਸਰ, ਰਜਿੰਦਰ ਪ੍ਰਸ਼ਾਦ ਸ਼ਰਮਾ, ਰਾਹੁਲ ਸ਼ਰਮਾ, ਕੌਂਸਲਰ ਠਾਕੁਰ ਰਮੇਸ਼ ਕੁਮਾਰ, ਵਿਕਰਮ ਸਿੰਘ ਕਲਸੀ, ਸੁਰੇਸ਼ ਭਾਟੀਆ, ਸੁਦਰਸ਼ਨ ਧੀਰ, ਸਬੰਧਤ ਬ੍ਰਾਂਚਾਂ ਦੇ ਕਰਮਚਾਰੀ ਇਸ ਮੀਟਿੰਗ ਵਿਚ ਹਾਜਰ ਸਨ।

LEAVE A REPLY

Please enter your comment!
Please enter your name here