ਚਿਲਡਰਨ ਹੋਮ ਰਾਮ ਕਲੋਨੀ ਕੈਂਪ ਦੇ ਬੱਚਿਆਂ ਨੇ ਕੀਤੀ ਪੁਸਤਕ ਪ੍ਰਦਰਸ਼ਨੀ ‘ਚ ਸ਼ਿਰਕਤ

unnamed
ਹੁਸ਼ਿਆਰਪੁਰ  20 ਅਗਸਤ  ।  ਨੈਸ਼ਨਲ ਬੁੱਕ ਟਰੱਸਟ ਨਵੀ ਦਿੱਲੀ  ਵੱਲੋਂ ਸਰਕਾਰੀ ਕਾਲਿਜ ਹੁਸ਼ਿਆਰਪੁਰ ਵਿਖੇ  ਚੱਲ ਰਹੀ ਸੱਤ ਰੋਜ਼ਾ ਪੁਸਤਕ ਪ੍ਰਦਰਸ਼ਨੀ ਵਿੱਚ ਜਿਲ੍ਹਾ ਰੈਡ ਕਰਾਸ ਸੋਸਾਇਟੀ ਵੱਲੋਂ ਅਨਾਥ ਆਸ਼ਰਮ ਦੇ ਵਿਦਿਆਰਥੀਆਂ ਨੂੰ ਲਿਜਾ ਕੇ ਵਿਜ਼ਿਟ ਕਰਵਾਇਆ ਗਿਆ। ਇਸ ਦੌਰੋ ਦੌਰਾਨ ਡਿਪਟੀ ਕਮਿਸ਼ਨਰ ਅਨਿੰਦਿਤਾ ਮਿੱਤਰਾ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।   ਇਸ ਵਿਜ਼ਿਟ ਦੌਰਾਨ ਡਿਪਟੀ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਪੁਸਤਕ ਵਿਦਿਆਰਥੀਆ ਲਈ ਅਜਿਹਂੀ ਦੌਲਤ ਹੁੰਦੀ ਹੈ,ਜਿਸਦੀ ਕੋਈ ਕੀਮਤ  ਨਹੀ ਅਦਾ ਕੀਤੀ ਜਾ ਸਕਦੀ ਅਤੇ ਸਮਾਜ ਦੀ ਤਰੱਕੀ ਲਈ  ਹਰ ਵਰਗ  ਤੇ ਹਰ ਉਮਰ ਦੇ ਵਿਦਿਆਰਥੀ  ਦੇ ਹੱਥ ‘ਚ ਪੁਸਤਕ ਜਰੂਰ ਹੋਣੀ ਚਾਹੀਦੀ ਹੈ।  ਉਨ੍ਹਾਂ ਬੱਚਿਆ ਨੂੰ ਜਿੰਦਗੀ ‘ਚ ਕਾਮਯਾਬ ਹੋਣ ਲਈ ਸਖ਼ਤ ਮਿਹਨਤ ਕਰਨ ਦੀ ਅਪੀਲ ਕਰਦਿਆ ਸਿਵਲ ਸਰਵਿਸਜ਼ ਦੀ ਪ੍ਰੀਖਿਆਵਾਂ ਦੀ ਤਿਆਰੀ ਦੇ ਨੁਕਤੇ ਵੀ ਸਮਝਾਏ ਤੇ ਚਿਲਡਰਨ ਹੋਮ ਰਾਮ ਕਲੋਨੀ ਕੈਂਪ ਦੇ 22 ਬੱਚਿਆ ਨੂੰ ਬਾਲ ਸਾਹਿਤ ਨਾਲ ਸਬੰਧਿਤ ਦੋ ਦੋ  ਪੁਸਤਕਾਂ ਆਪਣੇ ਵੱਲੋਂ ਭੇਟ ਕੀਤੀਆ। ਇਸ ਮੌਕੇ ਸ਼ੀਮਤੀ ਮਿੱਤਰਾ ਨੇ ਜਿਲ੍ਹੇ ਦੇ ਵੱਖ ਵੱਖ ਵਿਦਿਅਕ ਤੇ ਸਾਹਿਤਕ ਅਦਾਰਿਆ ਨੂੰ ਜਿਲ੍ਹੇ ‘ਚ ਚੱਲ ਰਹੀ ਸੱਤ ਰੋਜ਼ਾ ਪੁਸਤਕ ਪ੍ਰਦਰਸ਼ਨੀ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਵੀ ਕੀਤੀ।ਇਸ ਮੌਕੇ  ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਸਕੱਤਰ ਜਿਲ੍ਹਾ ਰੈਡ ਕਰਾਸ ਸੁਸਾਇਟੀ  ਨਰੇਸ਼ ਗੁਪਤਾ,  ਪੁਸਤਕ ਪ੍ਰਦਰਸ਼ਨੀ ਇੰਚਾਰਜ਼ ਜੁਲਫਕਾਰ ਅਲੀ, ਰਾਜਪਾਲ, ਲੇਖਕ ਮਦਨ ਵੀਰਾ, ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਕੱਤਰ ਵਰਿੰਦਰ ਸਿੰਘ ਨਿਮਾਣਾ  ਤੇ ਹੋਰ ਪੁਸਤਕ ਪ੍ਰੇਮੀ ਹਾਜਰ ਸਨ।

Advertisements

LEAVE A REPLY

Please enter your comment!
Please enter your name here