ਆਯੂਸ਼ਮਾਨ ਭਾਰਤ ਸਿਹਤ ਤੇ ਤੰਦਰੁਸਤੀ ਸੰਬੰਧੀ ਸਿਖੱਲਾਈ ਕੈਂਪ ਦਾ ਆਯੋਜਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਆਯੂਸ਼ਮਾਨ ਭਾਰਤ ਸਿਹਤ ਤੇ ਤੰਦਰੁਸਤੀ ਕੇਂਦਰ ਸੰਬੰਧੀ ਇੱਕ ਦਿਨਾਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਸਿਹਤ ਵਿਭਾਗ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ.ਰੇਨੂੰ ਸੂਦ ਦੀ ਅਗਵਾਈ ਹੇਠ ਜਿਲਾ ਨੋਡਲ ਅਫਸਰ ਡਾ. ਰਜਿੰਦਰ ਰਾਜ ਵੱਲੋਂ ਸਥਾਨਿਕ ਸਿਖਲਾਈ ਕੇਂਦਰ ਵਿਖੇ ਕੀਤਾ ਗਿਆ।

Advertisements

ਇਸ ਸਿਖਲਾਈ ਪ੍ਰੋਗਰਾਮ ਵਿੱਚ ਸ਼ਹਿਰੀ ਖੇਤਰ ਨਾਲ ਸਬੰਧਿਤ ਮੈਡੀਕਲ ਅਫਸਰ, ਪੈਰਾ ਮੈਡੀਕਲ ਸਟਾਫ ਅਤੇ ਆਸ਼ਾ ਵਰਕਰ ਸ਼ਾਮਿਲ ਹੋਏ । ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਡਾ. ਰਜਿੰਦਰ ਰਾਜ ਨੇ ਦੱਸਿਆ ਕਿ ਸਿਹਤ ਅਤੇ ਤੰਦਰੁਸਤ ਕੇਂਦਰ ਸਥਾਪਿਤ ਹੋਣ ਨਾਲ ਲੋਕਾਂ ਵਿੱਚ ਗੈਰ ਸੰਚਾਲਿਤ ਰੋਗਾਂ ਜਿਵੇਂ ਬਲੱਡ ਪ੍ਰੈਸ਼ਰ, ਕੈਂਸਰ, ਸ਼ੂਗਰ ਆਦਿ ਬਾਰੇ ਸਰਵੇਲੈਂਸ  ਕਰਕੇ ਸਿਹਤ ਰਿਕਾਰਡ ਰੱਖਿਆ ਜਾਵੇਗਾ ਅਤੇ ਹਰ ਇਕ ਵਿਅਕਤੀ ਦਾ ਇਕ ਵਿਲੱਖਣ ਕੋਡ ਦਿੱਤਾ ਜਾਵੇਗਾ ।

ਉਹਨਾਂ ਦੱਸਿਆ ਕਿ ਜਿਲੇ ਵਿੱਚ ਬੁਢਾਬੜ, ਬਲਾਕ ਅਤੇ ਸ਼ਹਿਰੀ ਖੇਤਰ ਦਾ ਇਸਲਾਮਾਬਾਦ ਸ਼ੁਰੂਆਤੀ ਦੋਰ ਵਿੱਚ ਤੰਦਰੁਸਤ ਕੇਂਦਰ ਦੇ ਤੋਰ ਤੇ ਸਥਾਪਿਤ ਕੀਤਾ ਜਾਵੇਗਾ । ਇਸ ਮੌਕੇ ਡਾ ਜੀ.ਐਸ ਕਪੂਰ, ਜਿਲਾਂ ਟੀਕਾਕਰਨ ਅਫਸਰ, ਡੀ.ਪੀ.ਐਮ ਮੁਹੰਮਦ ਅਸ਼ਿਫ, ਜਿਲਾਂ ਕਮਿਉਨਟੀ ਮੋਬਾਇਲਜਰ ਰਾਹੁਲ ਕੁਮਾਰ ਵੱਲੋ  ਗੈਰ ਸੰਚਾਲਿਤ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ।

LEAVE A REPLY

Please enter your comment!
Please enter your name here