ਟੀਕੇ ਵਾਲਾ ਦੁੱਧ ਪੀਣਾ ਹੋ ਸਕਦਾ ਹੈ ਹਾਣੀਕਾਰਕ: ਡਿਪਟੀ ਡਾਇਰੈਕਟਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਉਪਭੋਗਤਾ ਤੱਕ ਚੰਗੀ ਕੁਆਲਟੀ ਦਾ ਮਿਆਰੀ ਦੁੱਧ ਨੂੰ ਪਹੁੰਚੇ ਇਸ ਨੂੰ ਯਕੀਨੀ ਬਣਾਉਣ ਲਈ ਜਿੱਥੇ ਸਿਹਤ ਵਿਭਾਗ ਡੇਰੀ ਵਿਕਾਸ ਵਿਭਾਗ,  ਅਤੇ ਮਿਲਕ ਫੈਡ (ਵੇਰਕਾਂ) ਦੇ ਜਿਲਾ ਅਧਿਕਾਰੀਆਂ ਦੀ ਇਕ ਸਾਂਝੀ ਬੈਠਕ ਹੋਈ। ਇਸ ਦੋਰਾਨ ਜਿਥੇ ਤਿੰਨੋ ਵਿਭਾਗਾਂ ਦੇ ਅਧਿਕਾਰੀ ਦੁੱਧ ਦੀ ਕੁਆਲਟੀ ਨੂੰ ਸੁਨਿਸਚਿਤ ਬਣਾਉਣ ਲਈ ਵਿਚਾਰ ਕੀਤਾ ਗਿਆ। ਜਨਤਾ ਨੂੰ ਵੀ ਅਪੀਲ ਕੀਤੀ ਗਈ ਕਿ ਘਟੀਆਂ ਦੁੱਧ ਤੋ ਬੱਚਣ-ਬਚਾਅ ਲਈ ਕੇਵਲ ਪ੍ਰੋਸਿੰਸਗ ਦੁੱਧ ਹੀ ਇਸਤੇਮਾਲ ਕੀਤਾ ਜਾਵੇ ।

Advertisements

ਕਿਉਕਿ ਪ੍ਰੋਸੈਸਿੰਗ ਤੋ ਆਉਣ ਵਾਲੇ ਦੁੱਧ ਦੀ  ਉੱਚ ਪੱਧਰੀ ਜਾਂਚ ਕੀਤੀ ਜਾਦੀ ਹੈ, ਤਾ ਕਿ ਵਧੀਆ ਕੁਆਲਟੀ ਦਾ ਦੁੱਧ ਹੀ  ਉਪਭੋਗਤਾ ਤੱਕ ਪੁਹੰਚੇ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੋਧੀਆ ਤੇ ਦੁਕਾਨਾਂ ਤੋ ਖੁੱਲਾ ਦੁੱਧ ਨਹੀਂ ਵਰਤਣਾ ਚਾਹੀਦਾ । ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਨੇ ਦੱਸਿਆ ਕਿ ਮਿਆਰੀ ਦੁੱਧ, ਮਿਠਆਈਆਂ ਤੇ ਦੁੱਧ ਤੋ ਬਣਨ ਵਾਲੇ ਉਤਪਾਦਨਾ ਦੀ ਚੰਗੀ ਕੁਆਲਟੀ ਲਈ ਸੁਨਿਸ਼ਚਿਤ ਬਣਾਉਂਣ ਲਈ ਇਹ ਜਰੂਰੀ ਹੈ ਕਿ ਮਿਲਾਵਟ ਵਿਰੋਧੀ ਕਾਨੂੰਨ ਅਤੇ ਫੂਡ ਸੇਫਟੀ ਐਕਟ ਦੀ ਸਬੰਧਿਤਾਂ ਧਾਰਾਂ ਲਾਗੂ ਕੀਤੀਆ ਜਾ ਰਹੀਆਂ ਹਨ, ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।  ਜੇਕਰ ਦੁੱਧ ਵਿੱਚ ਮਿਲਾਵਟ ਜਾ ਉਹ ਸਬ ਸਟੈਰਡ ਹੋਵੇ ਤਾ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ।

ਇਸ ਮੋਕੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਦਵਿੰਦਰ ਸਿੰਘ ਨੇ ਦੱਸਿਆ ਪਸ਼ੂਆਂ ਦਾ ਦੁੱਧ ਉਤਾਰਨ ਲਈ ਬੇਸ਼ਕ ਸਰਕਾਰ ਵੱਲੋ ਔਕਸੀਟੋਸ਼ਨ ਟੀਕੇ ਤੇ ਪਾਬੰਦੀ ਲਗਾ ਦਿੱਤੀ ਪਰ ਡੇਅਰੀ ਮਾਲਕ ਮੈਰੂ ਮੱਝਾਂ ਤੇ 90 ਫੀਸਦੀ  ਇਸਤੇਮਾਲ ਕਰਦੇ ਹਨ । ਖੰਡ ਮਿੱਲ ਦਾ ਸੀਰਾ ( ਮੁਲਾਸਿਸ ) ਪਾਉਣ ਤੋ ਡੇਅਰੀ ਮਾਲਕਾ ਨੂੰ ਵਰਜਿਆ ਜਾਂਦਾ ਹੈ, ਜਿਸ ਨਾਲ ਪੁਸ਼ੂਆਂ ਦੀਆਂ ਹੱਡੀਆਂ ਕਮਜੋਰ ਹੋ ਜਾਂਦਿਆਂ ਹਨ ਤੇ ਦੁੱਧ ਪੀਣ ਵਾਲਿਆਂ ਨੂੰ ਬਿਮਾਰੀਆਂ  ਲੱਗ ਜਾਂਦਿਆਂ ਹਨ । ਉਹਨਾ ਇਹ ਵੀ ਕਿਹਾ ਕਿ ਟੀਕੇ ਦੇ ਅਮਲ ਦੇ ਨਾਲ ਦੁੱਧ ਵਿੱਚ ਅਜਿਹੇ ਜਹਿਰੀਲੇ ਤੱਤ ਪੈਦਾ ਹੋ ਜਾਂਦੇ ਹਨ ਜਿਹਨਾਂ ਨਾਲ ਦੁੱਧ ਪੀਣ ਵਾਲੇ ਵਿੱਚ ਹਾਰਮੋਨ ਨਾਲ ਸਬੰਧਿਤ ਬਿਮਾਰੀਆਂ ਲੱਗ ਜਾਦੀਆਂ ਹਨ,  ਜਿਸ ਤਰਾ ਕਿ ਸਮੇਂ ਤੋ ਪਹਿਲਾ ਜਵਾਨ ਹੋ ਜਾਣਾ, ਨਾਮਰਦੀ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ ।

ਇਸ ਮੋਕੇ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸੈਰਵ ਕੁਮਾਰ ਬੈਨਰਜੀ ਨੇ ਕਿਹਾ ਕਿ ਆਮ ਤੋਰ ਤੇ ਦੋਧਿਆਂ ਵੱਲੋ ਪਾਊਡਰ ਤੋ ਤਿਆਰ ਕੀਤਾ ਦੁੱਧ, ਸਬ ਸਟੈਰਡ ਦੁੱਧ ਜਾਂ ਫਿਰ ਪੁਸ਼ੂਆਂ ਦੇ ਟੀਕੇ ਲਾ ਕੇ ਚੋਇਆ ਗਿਆ ਦੁੱਧ ਸਮੇਤ ਕਈ ਪ੍ਰਕਾਰ ਦੀਆਂ ਰਸਾਈਨਿਕ ਅਤੇ ਗੈਰ ਰਸਾਈਨਿਕ ਮਿਲਾਵਟ ਵਾਲਾ ਦੁੱਧ ਵੇਚੇ ਜਾਣ ਦੇ ਮਾਮਲੇ ਸਾਮਣੇ ਆਉਦੇ ਰਹਿੰਦੇ ਹਨ ਤੇ ਕਈ ਵਾਰ ਨਕਲੀ ਦੁੱਧ ਵੇਚੇ ਜਾਣ ਦੇ ਮਾਮਲੇ ਸਾਮਣੇ ਆਉਦੇ ਰਹਿੰਦੇ ਹਨ । ਲੋਕਾਂ ਨੂੰ ਦੁੱਧ ਅਤੇ ਦੁੱਧ ਤੋ ਬਣਨ ਵਾਲੇ ਪਦਾਰਥਾਂ ਪ੍ਰਤੀ ਜਾਗਰੂਕ ਹੋਣਾ ਚਹੀਦਾ ਹੈ ਇਸ ਕਰਕੇ ਪ੍ਰੋਸੇਸਿੰਗ ਦੁੱਧ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ । ਉਹਨਾਂ ਦੱਸਿਆ ਕਿ ਵੇਰਕਾਂ ਦੁੱਧ ਕਈ ਤਰਾਂ ਦੀ ਜਾਂਚ ਬਾਦ ਹੀ ਮਾਰਕੀਟ ਵਿੱਚ ਵੇਚਿਆ ਜਾਂਦਾ ਹੈ । ਲੋਕਾਂ ਨੂੰ ਖੁੱਲਾ ਦੁੱਧ ਦੁਕਾਨਾਂ ਤੇ ਦੋਧਿਆਂ ਤੋ ਨਹੀ ਖਰੀਦਣਾ ਚਾਹੀਦਾ।

LEAVE A REPLY

Please enter your comment!
Please enter your name here