ਬੀ.ਟੀ.ਐਫ. ਨੇ ਮੋਦੀ ਸਰਕਾਰ ਦਾ ਪੁਤਲਾ ਫੂਕ ਕੀਤਾ ਰੋਸ਼ ਪ੍ਰਦਰਸ਼ਨ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਨਵੀਂ ਦਿੱਲੀ ਵਿਖੇ ਮਨੂੰਵਾਦੀਆਂ ਵਲੋਂ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਕਾਨੂੰਨ ਨੂੰ ਛਿੱਕੇ ਟੰਗ ਕੇ ਐਸ ਸੀ/ਐਸ ਟੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੇ ਖਿਲਾਫ ਪੁਲਿਸ ਦੀ ਹਾਜ਼ਰੀ ਵਿੱਚ ਖੁੱਲ ਕੇ ਨਾਹਰੇਬਾਜ਼ੀ ਕੀਤੀ ਗਈ। ਇਸ ਦੇ ਵਿਰੋਧ ਵਿੱਚ ਅੱਜ ਬੇਗਮਪੁਰਾ ਟਾਈਗਰ ਫੋਰਸ ਵਲੋਂ ਸਥਾਨਕ ਅੰਬੇਡਕਰ ਚੌਂਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਰੋਸ ਜਿਤਾਉਂਦਿਆਂ ਫੋਰਸ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿਖੇ, ਜਿੱਥੇ ਦੇਸ ਨੂੰ ਚਲਾਉਣ ਐਮ ਪੀ ਅਤੇ ਖੁਦ ਪ੍ਰਧਾਨ ਮੰਤਰੀ ਮੌਜੂਦ ਰਹਿੰਦੇ ਹਨ, ਬੀਤੇ ਦਿਨੀਂ ਮੋਦੀ ਸਰਕਾਰ ਨੂੰ ਅੰਗੂਠਾ ਦਿਖਾਉਂਦੇ ਹੋਏ ਭਾਰਤੀ ਸੰਵਿਧਾਨ ਦੀ ਕਾਪੀਆਂ ਸਾੜੀਆਂ ਗਈਆਂ ਅਤੇ ਐਸ.ਸੀ/ਐਸ.ਟੀ ਅਤੇ ਦਲਿਤਾਂ ਦੇ ਵਿਰੋਧ ਵਿੱਚ ਨਾਹਰੇਬਾਜੀ ਕੀਤੀ ਗਈ ਅਤੇ ਅਪਸ਼ਬਦ ਬੋਲੇ ਗਏ।

Advertisements

ਆਗੂਆਂ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜਿਸ ਸੰਵਿਧਾਨ ਦੀ ਇਹ ਮਨੂੰਵਾਦੀ ਲੋਕ ਵਿਰੋਧਤਾ ਕਰਦੇ ਹਨ, ਉਸ ਨੂੰ ਲਿਖਣ ਦੀ ਕਾਬਲੀਅਤ ਮਨੂੰਵਾਦੀਆਂ ਵਿੱਚ ਨਹੀਂ ਸੀ। ਇਸ ਕਰਕੇ ਦੁਨੀਆਂ ਦੇ ਸਭ ਤੋਂ ਕਾਬਿਲ ਅਤੇ ਪੜ•ੇ-ਲਿਖੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਬਦੌਲਤ ਭਾਰਤ ਦਾ ਸੰਵਿਧਾਨ ਲਿਖਿਆ ਗਿਆ, ਜਿਸ ਅਨੁਸਾਰ ਸਾਰੇ ਦੇਸ਼ ਦੀ ਕਾਨੂੰਨ ਵਿਵਸਥਾ ਚਲਦੀ ਹੈ। ਸਾਰੀ ਦੁਨੀਆਂ ਭਾਰਤ ਦੇ ਸੰਵਿਧਾਨ ਦੀ ਪ੍ਰਸੰਸ਼ਾ ਕਰਦੀ ਹੈ। ਪਰ ਮਨੂੰਵਾਦੀ ਲੋਕ ਜਿਹਨਾਂ ਦੇ ਪੁਰਖੇ ਉਸ ਵੇਲੇ ਸੰਵਿਧਾਨ ਲਿਖਣ ਤੋਂ ਭੱਜ ਗਏ ਸੀ, ਨੂੰ ਹਰ ਵੇਲੇ ਇਸ ਗੱਲ ਦੀ ਤਕਲੀਫ ਰਹਿੰਦੀ ਹੈ ਕਿ ਦਲਿਤਾਂ ਨੂੰ ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਵਿੱਚ ਰਾਂਖਵਾਂਕਰਨ ਲਿਖ ਕੇ ਦਿੱਤਾ ਹੈ।

ਹਾਲਾਂ ਕੇ ਸੰਵਿਧਾਨ ਤਿਆਰ ਹੋਣ ਤੋਂ ਬਾਅਦ ਸੰਵਿਧਾਨ ਦੀ ਹਰ ਧਾਰਾ ਤੇ ਲੋਕ ਸਭਾ ਵਿੱਚ ਬਹਿਸ ਹੋਈ ਸੀ, ਜਿਸ ਵਿੱਚ ਬਾਬਾ ਸਾਹਿਬ ਨੇ ਸਭ ਨੂੰ ਇਸ ਦਾ ਸਪੱਸ਼ਟੀਕਰਨ ਦਿੱਤਾ ਅਤੇ ਸਾਰਿਆਂ ਦੀ ਸਹਿਮਤੀ ਨਾਲ ਸੰਵਿਧਾਨ ਨੂੰ ਲਾਗੂ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰਾਂ ਚਾਹੁਣ ਤਾਂ ਇਸ ਤਰਾਂ ਦੇ ਦੇਸ ਧਰੋਹੀਆਂ ਨੂੰ ਉਮਰ ਕੈਦ ਦੀ ਸਜਾ ਦੇ ਕੇ ਇਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ। ਆਗੂ ਨੇ ਮੰਗ ਕੀਤੀ ਕਿ ਜੇਕਰ ਜੇਕਰ ਸਰਕਾਰ ਨੇ ਇਹਨਾਂ ਲੋਕਾਂ ਦੀ ਗ੍ਰਿਫਤਾਰੀ ਨਾ ਕੀਤੀ ਤਾਂ ਦਲਿਤ 2 ਅਪ੍ਰੈਲ ਵਾਲੀ ਨੀਤੀ ਅਪਣਾ ਕੇ ਭਾਰਤ ਬੰਦ ਦੀ ਕਾਲ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਤਰਸੇਮ ਦੀਵਾਨਾ, ਪ੍ਰਧਾਨ ਬੀ.ਟੀ.ਐਫ. ਅਸ਼ੋਕ ਸੱਲਣ, ਅਵਤਾਰ ਬਸੀ ਖਵਾਜੂ, ਦਲੀਪ ਸਿੰਘ ਬੁਚੜੈ ਪਟਿਆਲਾ, ਪਰਮਿੰਦਰ ਕੁਮਾਰ, ਉਂਕਾਰ ਬੱਬੂ ਸਿੰਗੜੀਵਾਲਾ, ਰਾਕੇਸ਼, ਪਰਮਜੀਤ, ਹੰਸ ਰਾਜ, ਸੁਖਦੇਵ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here