ਕੌਂਸਲਰ ਮੀਨੂੰ ਸੇਠੀ ਨੇ ਆਪਣੇ ਵਾਰਡ ਵਿੱਚ ਕਰਵਾਈ ਫੌਗਿੰਗ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਮੁਕਤਾ ਵਾਲਿਆ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਦੇ ਹੁਕਮਾਂ ਅਨੁਸਾਰ ਗਰਮੀਆਂ ਅਤੇ ਬਰਸਾਤ ਦੇ ਮੌਸਮ ਨੂੰ ਮੁੱਖ ਰਖਦੇ ਹੋਏ ਮਲੇਰੀਆ ਅਤੇ ਡਂੇਗੂ ਦੀ ਰੋਕਥਾਮ ਲਈ ਨਗਰ ਨਿਗਮ ਵਲੋਂ ਵੱਖ-ਵੱਖ ਵਾਰਡਾਂ ਵਿੱਚ ਕੀਤੀ ਜਾ ਰਹੀ ਫੌਗਿੰਗ ਤਹਿਤ ਅੱਜ ਵਾਰਡ ਨੰ.13 ਦੇ ਕੌਂਸਲਰ ਮੀਨੂੰ ਸੇਠੀ ਨੇ ਆਪਣੇ ਵਾਰਡ ਵਿਚ ਫੌਗਿੰਗ ਸਪਰੇਅ ਕਰਵਾਈ। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਗਲੀਆਂ ਤੋਂ ਇਲਾਵਾ ਵਾਰਡਾਂ ਦੀਆਂ ਤੰਗ ਗਲੀਆਂ ਵਿੱਚ ਹੈਂਡੀ ਫੌਗਿੰਗ ਮਸ਼ੀਨ ਨਾਲ ਸਪਰੇਅ ਕੀਤੀ ਜਾ ਰਹੀ ਹੈ।

Advertisements

ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਚੰਗੀ ਤਰਾਂ ਬੰਦ ਕਰਕੇ ਰੱਖਣ, ਪਾਣੀ ਰੱਖਣ ਵਾਲੇ ਬਰਤਨਾਂ, ਬਾਲਟੀਆਂ ਨੂੰ ਢੱਕ ਕੇ ਰੱਖਣ, ਆਪਣੇ ਘਰਾਂ ਦੇ ਆਸ-ਪਾਸ ਪਾਣੀ ਇੱਕਠਾ ਨਾ ਹੋਣ ਦੇਣ, ਤਾਂ ਜੋ ਮਲੇਰੀਆ ਅਤੇ ਡੇਂਗੂ ਦੇ ਲਾਰਵੇ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕੇ। ਨਗਰ ਨਿਗਮ ਵਲੋਂ ਕੀਤੇ ਜਾਣ ਵਾਲੇ ਫੌਗਿੰਗ ਦੇ ਮੌਕੇ ਤੇ ਵਾਰਡ ਵਾਸੀ ਆਪਣੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਖੋਲਕੇ ਰੱਖਣ ਤਾਂ ਜੋ ਕੀਟਨਾਸ਼ਕ ਸਪਰੇਅ ਦਾ ਪੂਰਾ ਅਸਰ ਹੋ ਸਕੇ।

LEAVE A REPLY

Please enter your comment!
Please enter your name here