ਸਰਕਾਰੀ ਹਸਪਤਾਲਾਂ ਵਿੱਚ ਹੁੰਦਾ ਹੈ ਡੇਂਗੂ ਦਾ ਮੁਫ਼ਤ ਇਲਾਜ: ਡਾ. ਲਖਵੀਰ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਡੇਂਗੂ ਬੁਖਾਰ ਏਡੀਜ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਇਹ ਮੱਛਰ ਸਾਫ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ । ਬਰਸਾਤਾਂ ਦੇ ਦਿਨਾਂ ਵਿੱਚ ਘਰ ਦੀਆਂ ਛੱਤਾਂ ਤੇ ਪਏ ਸਮਾਨ, ਗਮਲਿਆਂ, ਟਾਇਰਾਂ ਅਤੇ ਕੂਲਰਾਂ ਦੇ ਪਾਣੀ ਵਿੱਚ ਇਹ ਮੱਛਰ ਦਾ ਲਾਰਵਾਂ ਪੈਦਾ ਹੁੰਦਾ ਹੈ ਜੋ ਇੱਕ ਹਫਤੇ ਵਿੱਚ ਪੂਰਾ ਮੱਛਰ ਬਣ ਕੇ ਤੰਦਰੁਸਤ ਆਦਮੀ ਨੂੰ ਕੱਟਣ ਤੇ ਡੇਂਗੂ,  ਚਿਕਨਗੁਣੀਆ ਬਿਮਾਰੀ ਫੈਲਾ ਸਕਦਾ ਹੈ। ਸਿਹਤ ਵਿਭਾਗ ਵੱਲੋ ਹਰੇਕ ਸ਼ੁਕਰਵਾਰ ਖੁਸ਼ਕ ਸ਼ੁਕਰਵਾਰ ਦੇ ਤੋਰ ਤੇ ਮਨਾ ਕੇ ਇਹਨਾਂ ਥਾਵਾਂ ਤੇ ਖੜੇ ਪਾਣੀ ਨੂੰ ਨਸ਼ਟ ਕੀਤਾ ਜਾਦਾਂ ਹੈ ਤਾਂ ਜੋ ਇਹ ਬਿਮਾਰੀਆਂ ਫੈਲਾਉਣ ਵਾਲੇ ਮੱਛਰ ਦਾ ਲਾਰਵਾਂ ਪੈਦਾ ਨਾ ਹੋ ਸਕੇ।

Advertisements

ਇਹਨਾਂ ਗੱਲਾਂ ਦਾ ਪ੍ਰਗਟਾਵਾ ਡਾ. ਲਖਵੀਰ ਸਿੰਘ ਪੁਲਿਸ ਲਾਈਨ ਹਸਪਤਾਲ  ਵੱਲੋ ਕੀਤਾ ਗਿਆ । ਉਹਨਾਂ ਇਹ ਵੀ ਦੱਸਿਆ ਕਿ ਇਸ ਡੇਂਗੂ ਬੁਖਾਰ  ਹੋਣ ਨਾਲ ਤੇਜ ਕਾਬੇ ਨਾਲ ਬੁਖਾਰ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ । ਇਹ ਬੁਖਾਰ ਹੋਣ ਤੇ ਮਰੀਜ ਨੂੰ ਨਜਦੀਕੀ ਸਿਹਤ ਸੰਸਥਵਾਂ ਤੇ ਇਲਾਜ  ਲਈ ਲਿਆਉਣਾ ਚਾਹੀਦਾ ਹੈ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਇਲਾਜ ਬਿਲੁਕਲ ਮੁਫਤ ਹੁੰਦਾ ਹੈ । ਡੇਂਗੂ ਪ੍ਰਚਾਰ ਜਾਗਰੂਕਤਾ ਵੈਨ  ਜਿਲੇ ਵਿੱਚ 23 ਅਗਸਤ ਤੋ ਵੱਖ-ਵੱਖ ਥਾਵਾਂ ਤੇ ਜਾ ਕੇ ਪ੍ਰਚਾਰ ਕਰਨ ਉਪਰੰਤ ਜਿਲੇ ਵਿੱਚ ਅਗਲੇ ਪੜਾਅ ਲਈ ਰਵਾਨਾ ਕਰ ਦਿੱਤੀ ਗਈ ਹੈ ।

ਇਸ ਮੋਕੇ ਹੈਲਥ ਇੰਸਪੈਕਟਰ ਰਣਜੀਤ ਸਿੰਘ, ਬਸੰਤ ਕੁਮਾਰ, ਹਰਰੂਪ ਕੁਮਾਰ, ਸੁਖਵਿੰਦਰ ਕੋਰ, ਅਮਨਪ੍ਰੀਤ ਕੋਰ, ਬਲਵੀਰ ਸਿੰਘ ਲਾਈਨ ਅਫਸਰ, ਇੰਸਪੈਕਟਰ ਕੁਲਦੀਪ ਸਿੰਘ, ਇੰਦਰਜੀਤ ਸਿੰਘ ਲਾਈਨ ਕੰਟਰੋਲਰ, ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ । 

LEAVE A REPLY

Please enter your comment!
Please enter your name here