ਸਿਹਤ ਵਿਭਾਗ ਦੀ ਟੀਮ ਨੇ 150 ਕਿਲੋ ਖੋਆ ਕਰਵਾਇਆ ਨਸ਼ਟ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਪੰਜਾਬ ਸਰਕਾਰ ਵੱਲੋ ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਦੁੱਧ ਅਤੇ ਦੁੱਧ ਦੇ ਵਿਕਣ ਵਾਲੇ ਪਦਾਰਥਾਂ ਦੇ ਮਿਲਵਟ ਖੋਰਾ ਤੇ ਸ਼ਿਕੰਜਾ ਕਸਦੇ ਹੋਏ ਅੱਜ ਹੁਸਿਆਰਪੁਰ ਦੇ ਕਸਬਾ ਗੜਸੰਕਰ ਵਿਖੇ 150 ਕੁਵਿੰਟਲ ਦੇ ਕਰੀਬ ਸਿਹਤ ਵਿਭਾਗ ਦੀ ਟੀਮ ਵੱਲੋ ਨਕਲੀ ਖੋਏ ਨੂੰ ਨਸ਼ਟ ਕਰ ਦਿੱਤਾ । ਇਸ ਮੋਕੇ ਜਿਲਾਂ ਸਿਹਤ ਅਫਸਰ ਡਾ ਸੇਵਾ ਸਿੰਘ ਨੇ ਦੱਸਿਆ ਕਿ 24 ਅਗਸਤ ਨੂੰ  ਬੀਕਾਨੇਰੀ ਸਵੀਟਸ਼ਾਪ ਗੜਸ਼ੰਕਰ ਦੇ  ਮਾਲਕ ਕਿਸੋਰ ਸਿੰਘ ਦੀ ਦੁਕਾਨ ਤੋ ਇਹ ਖੋਆ ਬਰਾਮਦ ਕੀਤਾ ਸੀ ਤੇ ਇਸ ਦੇ ਸੈਪਲ ਖਰੜ ਲੈਬੋਰਟਰੀ ਨੂੰ ਭੇਜੇ ਗਏ ਸਨ ਤੇ ਅੱਜ ਸੈਮਲ ਫੇਲ ਹੋ ਗਏ ਭਾਵ ਅਨਸੇਫ ਆ ਗਏ ਤੇ ਇਸ ਖੋਏ ਨੂੰ ਫਰਿੱਜਰ ਵਿੱਚ  ਸੀਲ ਕਰ ਦਿੱਤਾ ਗਿਆ ਸੀ ਇਸ ਤੇ ਕਰਵਾਈ ਕਰਦਿਆ ਅੱਜ ਇਸ 150 ਕਿਲੋ ਖੋਏ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਨਸ਼ਟ ਕਰ ਦਿਤਾ ਗਿਆ ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਲੁਧਿਆਣਾ ਵਿਖੇ ਸਿਹਤ ਵਿਭਾਗ ਟੀਮ ਵੱਲੋ ਵੱਡੀ ਪੱਧਰ ਤੇ ਇੱਕ ਖੋਏ ਦੀ ਗੱਡੀ ਫੜੀ ਗਈ ਤੇ ਉਸ ਡਰਾਇਵਰ ਨੇ ਇਸ ਦੁਕਾਨ ਦਾ ਨਾ ਲਿਆ ਸੀ ਕਿ ਗੜਸੰਕਰ ਵਿਖੇ ਵੀ ਨਕਲੀ  ਖੋਆ ਸਪਲਾਈ ਕੀਤਾ ਜਾ ਰਿਹਾ ਹੈ ਤੇ ਜਦੋ ਇਸ ਦੁਕਾਨ ਤੇ ਟੀਮ ਵੱਲੋ ਛਾਪੇ ਮਾਰੀ ਕੀਤੀ ਗਈ ਇਸ ਨਾਮੀ ਦੁਕਾਨ ਬੀਕਾਨੇਰੀ ਨੇੜੇ ਥਾਣਾ ਗੜਸ਼ੰਕਰ ਤੋ ਇਹ ਨਕਲੀ ਖੋਅ ਬਰਾਮਦ ਕੀਤਾ ਗਿਆ ਸੀ ਤੇ ਹੁਣ ਦੁਕਾਨ ਮਾਲਕ ਕਿਸੋਰ ਸਿੰਘ ਦੇ ਖਿਲਾਫ ਸਿਹਤ ਵਿਭਾਗ ਵੱਲੋ ਅਦਾਲਤ ਵਿੱਚ ਕੇਸ ਲਗਾਇਆ ਜਾਵੇਗਾ । ਉਹਨਾਂ ਇਹ ਵੀ  ਦੱਸਿਆ ਕਿ ਇਹ ਇਹ ਖੋਆ ਮਿਲਕ ਫੈਟ ਨਹੀ ਕੋਈ ਹੋਰ ਹੀ ਕਿਸੇ ਕੈਮੀਕਲ ਦਾ ਬਣਇਆ ਹੋਇਆਂ  ਹੈ ।

ਜਿਸ ਦਾ ਲੋਕਾ ਦੀ ਸਿਹਤ ਖਰਾਬ ਹੋ ਸਕਦੀ ਹੈ ਇਹ ਖੋਆ ਦੁਕਾਨਦਾਰਾ ਨੂੰ 200 ਰੁਪਏ ਕਿਲੋ ਦੇ ਭਾਅ ਨਾਲ ਆ ਰਿਹਾ ਜਦੋ ਕਿ ਅਸਲੀ ਖੋਆ 400 ਰੁਪਏ ਦੇ ਕਰੀਬ ਮਿਲਦਾ ਹੈ । ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਪਹਿਲਾ ਵੀ ਖਬਰ ਮਿਲੀ ਸੀ ਕਿ ਇਸ ਦੁਕਾਨ ਤੇ ਨਕਲੀ ਖੋਏ ਨਾਲ ਮਿਠਿਆਈਆਂ ਬਣਦੀਆਂ ਹਨ  । ਉਹਨਾ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਮਿਲਾਵਟ ਖੋਰੀ ਕਰਦਾ ਤਾਂ ਵਿਭਾਗ ਨੂੰ ਸੁਚਿਤ ਕਰਨ ਤੇ  ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ । ਉਹਨਾੰ ਮਿਲਾਵਟ ਖੋਰਾ ਨੂੰ ਤਾੜਨਾ ਕੀਤੀ ਕਿ ਉਹ ਬਾਜ ਆ ਜਾਣ ਤੇ ਲੋਕਾ ਦੀ ਸਿਹਤ ਨਾਲ ਖਿਲਵਾੜ ਨਾ ਕਰਨ । ਉਹਨਾਂ ਇਹ ਵੀ ਦੱਸਿਆ ਕਿ ਆਉਣ ਵਾਲੇ  ਤਿਉਹਾਰਾ ਦੇ ਦਿਨਾ ਵਿਚ ਇਹ ਮਿਲਵਟ ਖੋਰ ਵੱਲੋ ਇਸ ਤਰਾਂ ਦੇ ਕੰਮ ਕਰਨ ਦੀ ਸ਼ੰਕਾ ਹੈ ਕਿਉਕਿ ਕਿ ਮਿਲਵਟ ਖੋਰਾਂ ਦਾ ਬਹੁਤ ਵੱਡਾ ਗਰੋਹ ਤੇ ਵੱਡੇ ਪੱਧਰ ਤੇ ਇਹਨਾਂ ਕੰਮ ਹੈ । ਇਸ ਕਰਕੇ ਵਧੀਆ ਦੁਕਾਨਾ ਤੋਂ ਚੀਜਾਂ ਖਰੀਦਣ। ਕਿਹਾ ਕਿਸੇ ਵੀ ਹਲਵਾਈ ਦੀ ਦੁਕਾਨ, ਦੋਧੀਆਂ ਕੋਲੋ ਪਨੀਰ, ਖੋਅ, ਦੁੱਧ ਅਤੇ ਦੁੱਧ ਤੋਂ ਬਣਨ ਵਾਲੇ ਪਦਾਰਥ ਨਾ ਲਏ  ਜਾਣ ਸਿਰਫ ਪਰਸੈਸ ਚੀਜਾਂ  ਹੀ ਵਰਤਣੀਆਂ ਚਹਦੀਆਂ ਹਨ ਜਿਵੇ ਵੇਰਕਾਂ ਆਦਿ ਤੋ ਹੀ ਇਹ ਚੀਜਾਂ ਖਰੀਦਣੀਆਂ ਚਾਹੀਦਾ ਹੈ। ਇਸ ਮੋਕੇ ਉਹਨਾਂ ਨਾਲ ਫੂਡ ਅਫਸਰ ਰਮਨ ਵਿਰਦੀ, ਮਾਸ ਮੀਡੀਆ ਤੋਂ ਗੁਰਵਿੰਦਰ ਸ਼ਾਨੇ, ਰਾਮ ਲੁਬਾਇਆ, ਨਰੇਸ਼ ਕੁਮਾਰ ਆਦਿ ਹਾਜਰ ਸਨ ।

LEAVE A REPLY

Please enter your comment!
Please enter your name here