ਸਿਵਲ ਸਰਜਨ ਨੇ ਕੀਤਾ ਸੁੰਦਰ ਨਗਰ ਖੇਤਰ ਦਾ ਦੌਰਾ

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ।  ਜਿਆਦਾ ਮੀਹ ਕਾਰਨ ਜਿਲੇ ਵਿੱਚ ਹੜਾ ਦੇ ਕਾਰਨ ਆਮ ਲੋਕਾ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਇਸ ਦੇ ਸਬੰਧ ਵਿੱਚ ਪੀਣ ਵਾਲੇ ਪਾਣੀ ਦਵਾਈਆਂ ਅਤੇ ਮਹਾਂਵਾਰੀ ਦੀ ਰੋਕਥਾਮ ਲਈ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲ ਪਹਿਲਾਂ ਟੀਮ ਬਣਾ ਦਿੱਤੀਆਂ ਸਨ ਤੇ ਬਲਾਕ ਲੇਬਲ ਤੇ ਸਬ ਡਿਵੀਜਨ ਹਸਪਤਾਲਾ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਸਨ ਇਸ ਦੇ ਚਲਦਿਆ ਸਿਵਲ ਸਰਜਨ ਹੁਸ਼ਿਆਰਪੁਰ ਡਾ ਰੇਨੂੰ ਸੂਦ ਵੱਲੋ ਸ਼ੁੰਦਰ ਨਗਰ , ਭੀਮ ਨਗਰ ਅਤੇ ਹੋਰ ਹੜ ਪ੍ਰਭਾਵਿਤ ਇਲਾਕਿਆ ਦਾ ਦੋਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ  ਇਸ ਮੋਕੇ ਸਿਹਤ ਵਿਭਾਗ ਵੱਲੋ ਇਕ ਐਮ ਐਮ ਯੂ ਐਬੋਲੈਸ ਇਸ ਏਰੀਏ ਵਿੱਚ ਲਗਾਤਾਰ ਸੇਵਾਵਾਂ ਦੇਵੇਗੀ ਇਸ ਵਿੱਚ ਇਕ ਡਾਕਟਰ , ਇਕ ਸਟਾਫ ਨਰਸ ਤੇ ਏਰੀਏ ਦਾ ਸਾਰਾ ਸਟਾਫ ਲਗਾਇਆ ਗਿਆ ਜੋ ਲੋੜਵੰਦ ਲੋਕਾਂ ਦਵਾਈਆਂ ਮੁਹੱਇਆ ਕਰਵਾਈਆਂ ਜਾਣਗੀਆਂ।

Advertisements

ਇਸ ਮੋਕੇ ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਐਟੀਲਰਾਵਾਂ ਸਕੀਮ ਵੱਲੋ ਸਾਰੇ ਸ਼ਹਿਰ ਦਾ ਸਰਵੇ ਕੀਤਾ ਜਾ ਰਿਹਾ ਹੈ ਅੱਜ 1470 ਘਰਾਂ ਦਾ ਸਰਵੇ ਕੀਤਾ 25000 ਕਿਲੋਰੀਨ ਅਤੇ  600 ਤੋ ਵੱਧ ਉ ਆਰ ਐਸ ਦੇ ਪੈਕਟ ਵੀ ਵੰਡੇ ਗਏ ਹਨ।

ਘਰਾਂ ਅਤੇ ਪਾਣੀ ਵਿੱਚ ਐਟਾਲਰਾਵਾਂ ਸਕੀਮ ਵੱਲ  ਲਗਾਤਾਰ ਸਪਰੇਅ  ਕੀਤਾ ਜਾ ਰਹੀ ਹੈ । ਉਹਨਾਂ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਘਬਾਰਉਣ ਦੀ ਜਰੂਰਤ ਨਹੀ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਰ ਹੜ ਪ੍ਰਭਾਵਿਤ ਏਰੀਏ ਵਿੱਚ ਲੋਕਾ ਨਾਲ ਸਪੰਰਕ ਵਿੱਚ ਹਨ ।
ਸਿਹਤ ਕੇਦਰਾਂ ਵਿੱਚ ਸਾਰੇ ਪ੍ਰਬੰਧ ਮੁੰਕਮਲ ਪ੍ਰਬੰਧ ਹਨ   ਇਸ ਮੋਕੇ ਉਹਨਾਂ ਨਾਲ ਡਾ ਰਜਿੰਦਰ ਰਾਜ , ਡਾ ਸੁਲੇਸ਼ ਕੁਮਾਰ , ਮਾਸ ਮੀਡੀਆਂ ਤੋ ਗੁਰਵਿੰਦਰ ਸ਼ਾਨੇ, ਹੈਲਥ ਇਸਪੈਕਟਰ ਰਣਜੀਤ ਸਿੰਘ, ਪ੍ਰਿਤਪਾਲ ਸਿੰਘ, ਵਿਸ਼ਾਲ ਪੁਰੀ ਤੇ  ਹੋਰ ਵੀ ਹਾਜਰ ਸਨ ਇਸ ਏਰੀਏ ਦੇ ਉਘੇ ਸਮਾਜ ਸੇਵਕ ਕਾਮਰੇਡ ਗੰਗਾ ਪ੍ਰਸ਼ਾਦ ਵੱਲੋ ਵੀ ਸਿਹਤ ਵਿਭਾਗ ਦੇ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ ।

LEAVE A REPLY

Please enter your comment!
Please enter your name here