ਵਿਧਾਇਕ ਅਰੁਣ ਡੋਗਰਾ ਨੇ ਪਿਤਾ ਦੀ ਯਾਦ ਵਿੱਚ ‘ਸਾਂਝੀ ਰਸੋਈ ਵਿੱਚ ਪਾਇਆ 11 ਹਜ਼ਾਰ ਦਾ ਯੋਗਦਾਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼),ਰਿਪੋਰਟ- ਗੁਰਜੀਤ ਸੋਨੂੰ। ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਨਰੇਸ਼ ਗੁਪਤਾ ਨੇ ਦੱਸਿਆ ਕਿ ਵਿਧਾਇਕ ਹਲਕਾ ਦਸੂਹਾ ਅਰੁਣ ਡੋਗਰਾ ਨੇ ਆਪਣੀ ਪਿਤਾ ਰਮੇਸ਼ ਚੰਦਰ ਡੋਗਰਾ (ਸਾਬਕਾ ਕੈਬਨਿਟ ਮੰਤਰੀ ਪੰਜਾਬ) ਦੀ ਯਾਦ ਵਿੱਚ ‘ਸਾਂਝੀ ਰਸੋਈ’ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਉਹਨਾਂ ਦੱਸਿਆ ਕਿ ‘ਬੁੱਕ-ਏ-ਡੇਅ’ ਸਕੀਮ ਤਹਿਤ ਸ਼ਹਿਰ ਵਾਸੀ ਆਪਣੇ ਜਨਮ ਦਿਨ, ਵਿਆਹ ਸ਼ਾਦੀ ਦੀ ਵਰੇਗੰਢ ਅਤੇ ਹੋਰ ਸਮਾਗਮ ਮਨਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ।

Advertisements

ਇਸ ਦੌਰਾਨ ਵਿਧਾਇਕ ਹਲਕਾ ਦਸੂਹਾ ਅਰੁਣ ਡੋਗਰਾ ਨੇ ‘ਸਾਂਝੀ ਰਸੋਈ’ ‘ਚ ਆਏ ਲੋਕਾਂ ਨਾਲ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਦੇ ਹੋਏ ਦੱਸਿਆ ਕਿ ਜ਼ਿਲਾ ਰੈਡ ਕਰਾਸ ਸੋਸਾਇਟੀ ਵਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਪੰਜਾਬ ਦੇ ਬਾਕੀ ਜ਼ਿਲਿਆਂ ਦੇ ਮੁਕਾਬਲੇ ਦਾਨੀ ਸੱਜਣਾਂ, ਸਮਾਜ ਸੇਵਕਾਂ ਦੀ ਸਹਾਇਤਾ ਨਾਲ ਬਹੁਤ ਹੀ ਸਫ਼ਲਤਾਪੂਰਵਕ ਚੱਲ ਰਿਹਾ ਹੈ। ਇਸ ਲਈ ਪ੍ਰੋਜੇਕਟ ਨੂੰ ਲਗਾਤਾਰ ਚਾਲੂ ਰੱਖਣ ਲਈ ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਅਤੇ ਹੋਰ ਯਾਦਗਾਰ ਦਿਨ ਇਥੇ ਆ ਕੇ ਮਨਾਉਣ।

ਇਸ ਦੌਰਾਨ ਸਕੱਤਰ ਜ਼ਿਲਾ ਰੈਡ ਕਰਾਸ ਸੋਸਾਇਟੀ ਅਤੇ ਜ਼ਿਲਾ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਮੈਂਬਰਾਂ ਵਲੋਂ ਵਿਧਾਇਕ ਅਰੁਣ ਡੋਗਰਾ ਨੂੰ ਇਕ ਸਨਮਾਨ ਚਿੰਨ ਵੀ ਭੇਟ ਕੀਤਾ ਗਿਆ।  ਇਸ ਮੌਕੇ ਰਮਨ ਡੋਗਰਾ, ਕੌਂਸਲਰ ਵਿਕਰਮ ਮਹਿਤਾ ਤੋਂ ਇਲਾਵਾ ਜ਼ਿਲਾ ਰੈਡ ਕਰਾਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਰਾਕੇਸ਼ ਕਾਪਿਲਾ, ਪ੍ਰਸ਼ੋਤਮ ਕੁਮਾਰੀ, ਕੁਮਕੁਮ ਸੂਦ, ਕਰਮਜੀਤ ਕੌਰ ਆਹਲੂਵਾਲੀਆਂ ਅਤੇ ਜੋਗਿੰਦਰ ਕੌਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here