ਪ੍ਰੋ. ਬਹਾਦਰ ਸਿੰਘ ਨੂੰ ਚੁਣਿਆ ਨੇਤਰਦਾਨ ਸੰਸਥਾ ਦਾ ਪ੍ਰਧਾਨ

ਹੁਸ਼ਿਆਰਪੁਰ(ਦਾ ਸਟੈਲਰ ਨਿਊਜ਼),ਰਿਪੋਰਟ: ਮੁਕਤਾ ਵਾਲਿਆ। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਜੋ ਕਿ ਪਿਛਲੇ 18 ਸਾਲਾਂ ਤੌ ਨੇਤਰਹੀਣ ਵਿਅਕਤੀਆਂ ਨੂੰ ਨੇਤਰ ਲਗਵਾਉਣ ਦੀ ਸੇਵਾ ਕਰ ਰਹੀ ਹੈ, ਦੇ ਸਮੂਹ ਮੈਂਬਰਾਂ ਦੀ ਬੈਠਕ ਸਿਵਲ ਹਸਪਤਾਲ ਵਿਖੇ ਸੰਸਥਾ ਦੇ ਦਫਤਰ ਵਿਖੇ ਹੋਈ। ਇਸ ਬੈਠਕ ਵਿੱਚ ਪ੍ਰੋ.ਬਹਾਦਰ ਸਿੰਘ ਸੁਨੇਤ ਨੂੰ ਅਗਲੇ ਦੋ ਸਾਲਾਂ ਲਈ ਸੰਸਥਾ ਦੇ ਪ੍ਰਧਾਨ ਵਜੋਂ ਨਾਮਜਦ ਕੀਤਾ ਗਿਆ, ਜਿਸਦੀ ਸਮੂਹ ਮੈਂਬਰਾਂ ਵਲੌਂ ਸਰਵਸਮੰਤੀ ਨਾਲ ਸਹਿਮਤੀ ਪ੍ਰਗਟਾਈ ਗਈ।

Advertisements

ਇਸ ਦੌਰਾਨ ਨਵੀਂ ਅਹੁਦੇਦਾਰਾਂ ਦੀ ਟੀਮ ਦਾ ਐਲਾਨ ਵੀ ਕੀਤਾ ਗਿਆ। ਪ੍ਰੋ.ਬਹਾਦਰ ਸਿੰਘ ਸੁਨੇਤ ਨੇ ਕਿਹਾ ਕਿ ਸਾਡਾ ਉਦੇਸ਼ ਦੇਸ਼ ਨੂੰ ਨੇਤਰਹੀਣਤਾ ਤੌ ਮੁਕਤ ਕਰਨਾ ਹੈ । ਨਵੀ ਬਣੀ ਟੀਮ ਦੇ ਅਹੁਦੇਦਾਰਾਂ ਵਿੱਚ ਇੰਜ:ਜਸਵੀਰ ਸਿੰਘ ਨੂੰ ਸੰਸਥਾ ਦਾ ਜਨਰਲ ਸਕੱਤਰ, ਸੀਨਿਅਰ ਮੈਂਬਰ ਮਲਕੀਤ ਸਿੰਘ ਸੌਂਧ ਅਤੇ ਮਲਕੀਤ ਸਿੰਘ ਮਹੇੜੂ ਨੂੰ ਸੰਸਥਾ ਦੇ ਸਰਪ੍ਰਸਤ, ਡਾ.ਗੁਰਬਖਸ਼ ਸਿੰਘ ਅਤੇ ਮਸਤਾਨ ਸਿੰਘ ਗਰੇਵਾਲ ਨੂੰ ਸੀਨਿਅਰ ਵਾਈਸ ਪ੍ਰਧਾਨ, ਹਰੀਸ਼ ਠਾਕੁਰ, ਸੁਰੇਸ਼ ਕਪਾਟੀਆ ਅਤੇ ਰਕੇਸ਼ ਮੋਹਣ ਉੱਪ ਪ੍ਰਧਾਨ, ਕਰਮਜੀਤ ਸਿੰਘ ਸਕੱਤਰ, ਬਲਜੀਤ ਸਿੰਘ ਐਡੀਸ਼ਨਲ ਸਕੱਤਰ, ਹਰਭਜਨ ਸਿੰਘ ਫਾਇਨੈਂਸ ਸਕੱਤਰ, ਮਨਮੋਹਣ ਸਿੰਘ ਜੁਆਇਟ ਫਾਇਨੈਂਸ ਸਕੱਤਰ, ਸੰਤੋਸ਼ ਸੈਣੀ ਆਡਿਟਰ, ਹਰਬੰਸ ਸਿੰਘ ਚੇਅਰਮੈਨ ਪਬਲਿਕ ਅਵੇਅਰਨੈਸ ਕਮੇਟੀ ਅਤੇ ਉਹਨਾਂ ਨਾਲ ਗੁਰਪ੍ਰੀਤ ਸਿੰਘ, ਮਹਿੰਦਰ ਸਿੰਘ ਨੂੰ ਮੈਂਬਰ ਚੁਣਿਆ ਗਿਆ।

ਰਾਜੇਸ਼ ਜੈਨ ਨੂੰ ਮੀਡੀਆ ਕਮੇਟੀ ਦੇ ਚੇਅਰਮੈਨ, ਪ੍ਰੇਮ ਸੈਣੀ ਅਤੇ ਬਹਾਦਰ ਸਿੰਘ ਸਿੱਧੂ ਨੂੰ ਮੀਡੀਆ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ। ਇਸ ਤੌ ਇਲਾਵਾ ਰਕਸ਼ਾ ਗੁਪਤਾ ਅਤੇ ਕੁਲਤਾਰ ਸਿੰਘ ਨੂੰ ਸੰਸਥਾ ਦੇ ਸਲਾਹਕਾਰ ਨਿਯੁਕਤ ਕੀਤਾ ਗਿਆ। ਬੈਠਕ ਵਿੱਚ ਸਮੂਹ ਮੈਂਬਰਾਂ ਨੇ ਇਹ ਪ੍ਰਣ ਕੀਤਾ ਕਿ ਉਹ ਨੇਤਰਹੀਣਤਾ ਮੁਕਤ  ਸਮਾਜ ਦੀ ਸਿਰਜਣਾ ਕਰਨ ਵਾਸਤੇ ਹਿੱਤ, ਤਨ, ਮਨ ਅਤੇ ਧਨ ਨਾਲ ਸੇਵਾ ਕਰਦੇ ਰਹਿਣਗੇ।

LEAVE A REPLY

Please enter your comment!
Please enter your name here