ਅਮਰਪ੍ਰੀਤ ਸੰਧੂ ਨੇ ਸੰਭਾਲਿਆ ਐਸ.ਡੀ.ਐਮ. ਦਾ ਅਹੁਦਾ

ਹੁਸ਼ਿਆਰਪੁਰ(ਦਾ ਸਟੈਰਲ ਨਿਊਜ਼),ਰਿਪੋਰਟ: ਮੁਕਤਾ ਵਾਲਿਆ। 2016 ਬੈਚ ਦੇ ਆਈ.ਏ.ਐਸ. ਅਮਰਪ੍ਰੀਤ ਕੌਰ ਸੰਧੂ ਨੇ ਐਸ.ਡੀ.ਐਮ. ਹੁਸ਼ਿਆਰਪੁਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਆਈ.ਏ.ਐਸ. ਬਣਨ ਤੋਂ ਪਹਿਲਾਂ ਉਹ ਇੰਡੀਅਨ ਰੇਲਵੇ ਟਰੈਫਿਕ ਸਰਵਿਸਜ਼ ਵਿੱਚ ਤਾਇਨਾਤ ਸਨ ਅਤੇ ਆਈ.ਏ.ਐਸ. ਦੀ ਟਰੇਨਿੰਗ ਤੋਂ ਬਾਅਦ ਐਸ.ਡੀ.ਐਮ. ਹੁਸ਼ਿਆਰਪੁਰ ਵਜੋਂ ਉਹਨਾਂ ਦੀ ਪਹਿਲੀ ਤਾਇਨਾਤੀ ਹੈ।

Advertisements

ਆਪਣਾ ਅਹੁਦਾ ਸੰਭਾਲਦਿਆਂ ਸੰਧੂ ਨੇ ਕਿਹਾ ਕਿ ਸਬ-ਡਵੀਜ਼ਨ ਹੁਸ਼ਿਆਰਪੁਰ ਦੇ ਵਾਸੀਆਂ ਨੂੰ ਸੁਵਿਧਾਵਾਂ ਮੁਹੱਈਆ ਕਰਵਾਉਣਾ ਉਹਨਾਂ ਦਾ ਮੁੱਖ ਉਦੇਸ਼ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਸਮੱਸਿਆ ਹੈ, ਤਾਂ ਉਹ ਉਹਨਾਂ ਨੂੰ ਦਫ਼ਤਰੀ ਕੰਮ ਦੇ ਸਮੇਂ ਬੇਝਿਜਕ ਮਿਲ ਸਕਦੇ ਹਨ। ਉਹਨਾਂ ਕਿਹਾ ਕਿ ਸਬ-ਡਵੀਜ਼ਨ ਅਧੀਨ ਪੈਂਦੀਆਂ ਮੰਡੀਆਂ ਦਾ ਉਹ ਸਮੇਂ-ਸਮੇਂ ‘ਤੇ ਜਾਇਜ਼ਾ ਲੈਂਦੇ ਰਹਿਣਗੇ, ਤਾਂ ਜੋ ਨਿਰਵਿਘਨ ਝੋਨੇ ਦੀ ਖਰੀਦ ਯਕੀਨੀ ਬਣਾਈ ਜਾ ਸਕੇ। 

LEAVE A REPLY

Please enter your comment!
Please enter your name here